ਅਮਰੀਕਾ: ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ 'ਚ ਫਲੋਰੀਡਾ ਵੀ ਸ਼ਾਮਿਲ

Monday, Jul 27, 2020 - 02:58 AM (IST)

ਅਮਰੀਕਾ: ਕੋਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ 'ਚ ਫਲੋਰੀਡਾ ਵੀ ਸ਼ਾਮਿਲ

ਵਾਸ਼ਿੰਗਟਨ - ਅਮਰੀਕੀ ਸੂਬੇ ਫਲੋਰੀਡਾ ਵਿਚ ਬੀਤੇ 24 ਘੰਟਿਆਂ ਵਿਚ 9,300 ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਫਲੋਰੀਡਾ ਵਿਚ ਔਸਤਨ ਹਰ ਦਿਨ 10 ਹਜ਼ਾਰ ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਫਲੋਰੀਡਾ ਵਿਚ ਹੁਣ ਤੱਕ 4.23 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ ਹਨ। ਇਹ ਅਮਰੀਕਾ ਦਾ ਦੂਜਾ ਸਭ ਤੋਂ ਪ੍ਰਭਾਵਿਤ ਸੂਬਾ ਬਣ ਚੁੱਕਿਆ ਹੈ। ਪਹਿਲੇ ਨੰਬਰ 'ਤੇ ਕੈਲੀਫੋਰਨੀਆ ਹੈ ਜਿਥੇ 4.48 ਲੱਖ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਪ੍ਰਭਾਵਿਤ ਸੂਬਿਆਂ ਦੇ ਲਿਹਾਜ਼ ਨਾਲ ਤੀਜੇ ਨੰਬਰ 'ਤੇ ਹੈ ਪਰ ਮੌਤਾਂ ਦੇ ਮਾਮਲੇ ਵਿਚ ਪਹਿਲੇ ਨੰਬਰ 'ਤੇ ਹੈ ਅਤੇ ਨਿਊਯਾਰਕ ਵਿਚ 32 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।

ਫਲੋਰੀਡਾ ਵਿਚ ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਤੋਂ ਬਾਅਦ ਵੀ ਸੂਬੇ ਦੇ ਗਵਰਨਰ ਰਾਨ ਡਿਸੇਂਟਿਸ ਨੇ ਆਪਣੇ ਸੂਬੇ ਵਿਚ ਮਾਸਕ ਦੇ ਇਸਤੇਮਾਲ ਨੂੰ ਲਾਜ਼ਮੀ ਨਹੀਂ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸ਼ੀਡਿਊਲ ਮੁਤਾਬਕ ਅਗਸਤ ਤੋਂ ਸਕੂਲ ਵੀ ਖੋਲ੍ਹੇ ਜਾਣਗੇ। ਹੈਰਾਨੀ ਵਾਲੀ ਗੱਲ ਹੈ ਕਿ ਕੋਰੋਨਾ ਦੀ ਅਜਿਹੀ ਸਥਿਤੀ ਵਿਚ ਵੀ ਗਵਰਨਰ ਵੱਲੋਂ ਸਕੂਲ ਖੋਲ੍ਹੇ ਜਾਣ ਦੀ ਗੱਲ ਕਹੀ। ਪੂਰੀ ਦੁਨੀਆ ਵਿਚ ਅਮਰੀਕਾ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਦੇਖਿਆ ਜਾ ਰਿਹਾ ਹੈ, ਜਿਥੇ ਕੋਰੋਨਾ ਦੇ 4,362,234 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 149,740 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,084,599 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।


author

Khushdeep Jassi

Content Editor

Related News