ਬ੍ਰਿਟੇਨ ''ਚ ਤੂਫਾਨ ‘ਬਰਟ’ ਨੇ ਮਚਾਈ ਤਬਾਹੀ, ਸੈਂਕੜੇ ਘਰਾਂ ''ਚ ਵੜਿਆ ਹੜ੍ਹ ਦਾ ਪਾਣੀ
Tuesday, Nov 26, 2024 - 12:07 PM (IST)
ਲੰਡਨ (ਏਜੰਸੀ)- ਬ੍ਰਿਟੇਨ ਵਿੱਚ ਤੂਫਾਨ ‘ਬਰਟ’ ਕਾਰਨ ਇੰਗਲੈਂਡ ਅਤੇ ਵੇਲਜ਼ ਵਿੱਚ ਸੈਂਕੜੇ ਘਰਾਂ ਵਿੱਚ ਹੜ੍ਹ ਦਾ ਪਾਣੀ ਵੜ ਗਿਆ ਹੈ ਅਤੇ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹਫਤੇ ਦੇ ਅੰਤ 'ਚ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮੋਹਲੇਧਾਰ ਮੀਂਹ ਅਤੇ 129 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਕਾਰਨ ਕਈ ਰੇਲ ਆਪਰੇਟਰਾਂ ਨੇ ਸੇਵਾਵਾਂ ਨੂੰ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: ਵਿਅਕਤੀ ਨੇ ਮਾਂ-ਪਿਓ ਤੇ ਭਰਾ ਨੂੰ ਮਾਰੀਆਂ ਗੋ. ਲੀਆਂ, ਫਿਰ ਖ਼ੁਦ ਵੀ ਲਾਇਆ ਮੌ. ਤ ਨੂੰ ਗਲ
ਕੁਝ ਖੇਤਰਾਂ ਵਿੱਚ ਲਗਭਗ 130 ਮਿਲੀਮੀਟਰ (5.1 ਇੰਚ) ਮੀਂਹ ਪਿਆ, ਜਿਸ ਕਾਰਨ ਨਦੀਆਂ ਨੱਕੋ-ਨੱਕ ਭਰ ਗਈ ਅਤੇ ਸੜਕਾਂ ਪਾਣੀ ਵਿਚ ਡੁੱਬ ਗਈਆਂ। ਸੋਮਵਾਰ ਸਵੇਰੇ ਨੌਰਥੈਂਪਟਨ ਵਿੱਚ ਨੇਨੇ ਨਦੀ ਦੇ ਆਲੇ ਦੁਆਲੇ ਦੇ ਖੇਤਰਾਂ ਲਈ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿੱਚ ਵੇਲਜ਼ ਦੇ ਉਹ ਹਿੱਸੇ ਸ਼ਾਮਲ ਹਨ, ਜਿੱਥੇ ਪੋਂਟੀਪ੍ਰਿਡ ਦੇ ਵਸਨੀਕ ਆਪਣੇ ਘਰਾਂ ਵਿੱਚੋਂ ਹੜ੍ਹ ਦੇ ਪਾਣੀ ਨੂੰ ਬਾਹਰ ਕੱਢਣ ਲਈ ਸੰਘਰਸ਼ ਕਰਦੇ ਨਜ਼ਰ ਆਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8