ਅਫਗਾਨਿਸਤਾਨ ’ਚ ਹੜ੍ਹ ਨੇ ਮਚਾਈ ਤਬਾਹੀ, 150 ਲੋਕਾਂ ਦੀ ਹੋਈ ਮੌਤ

07/29/2021 8:57:25 PM

ਇੰਟਰਨੈਸ਼ਨਲ ਡੈਸਕ : ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੇ ਪਹਾੜੀ ਸੂਬੇ ਨੂਰੀਸਤਾਨ ’ਚ ਆਏ ਹੜ੍ਹ ’ਚ 150 ਲੋਕਾਂ ਦੀ ਮੌਤ ਹੋ ਗਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਇਕ ਦਿਨ ਪਹਿਲਾਂ ਹੋਈਆਂ ਮੌਤਾਂ ਦੇ ਸਿਲਸਿਲੇ ’ਚ ਵੀਰਵਾਰ ਨੂੰ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਸੂਬਾਈ ਗਵਰਨਰ ਦੇ ਬੁਲਾਰੇ ਮੁਹੰਮਦ ਸੱਯਦ ਮੁਹੰਮਦ ਨੇ ਕਿਹਾ ਕਿ ਤੇਰਦੇਸ਼ ਨਾਂ ਦੇ ਪਿੰਡ ’ਚ ਪਾਣੀ ਭਰ ਗਿਆ ਹੈ, ਜਿਸ ਨਾਲ ਘੱਟ ਤੋਂ ਘੱਟ 100 ਘਰ ਪ੍ਰਭਾਵਿਤ ਹੋਏ ਹਨ। ਮੁਹੰਮਦ ਨੇ ਕਿਹਾ ਕਿ ਉਨ੍ਹਾਂ ਨੂੰ 60 ਲੋਕਾਂ ਦੀ ਮੌਤ ਦੀ ਜਾਣਕਾਰੀ ਮਿਲੀ ਹੈ ਪਰ ਮ੍ਰਿਤਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਸੀਨੀਅਰ ਕਾਂਗਰਸੀ ਆਗੂ ਹੈਪੀ ਬਾਜਵਾ ਨੇ ਕੀਤੀ ਖੁਦਕੁਸ਼ੀ, ਮਰਨ ਤੋਂ ਪਹਿਲਾਂ ਕਿਹਾ-ਪਾਰਟੀ ਨੇ ਵੀ ਨਹੀਂ ਫੜੀ ਮੇਰੀ ਬਾਂਹ

ਨੂਰੀਸਤਾਨ ਇਕ ਪਹਾੜੀ ਖੇਤਰ ਹੈ ਤੇ ਸੂਬੇ ਦੇ ਵੱਡੇ ਹਿੱਸੇ ’ਤੇ ਤਾਲਿਬਾਨ ਦਾ ਕਬਜ਼ਾ ਹੈ। ਮੁਹੰਮਦ ਨੇ ਕਿਹਾ ਕਿ ਹੜ੍ਹ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਗੁਆਂਢੀ ਕੁਨਾਰ ਖੇਤਰ ’ਚ ਪਨਾਹ ਲੈਣੀ ਪਈ ਹੈ। ਉਨ੍ਹਾਂ ਕਿਹਾ ਕਿ ਨੂਰੀਸਤਾਨ ਸਰਕਾਰ ਨੇ ਤਾਲਿਬਾਨ ਨੂੰ ਅਪੀਲ ਕੀਤੀ ਹੈ ਕਿ ਉਹ ਦਲਾਂ ਨੂੰ ਆਪਣੇ ਖੇਤਰ ’ਚ ਜਾਣ ਦੀ ਇਜਾਜ਼ਤ ਦੇਣ। ਤਾਲਿਬਾਨ ਦਾ ਤਕਰੀਬਨ ਅੱਧੇ ਅਫਗਾਨਿਸਤਾਨ ’ਤੇ ਕਬਜ਼ਾ ਹੈ। ਅਮਰੀਕਾ ਤੇ ਨਾਟੋ ਫੌਜੀਆਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਤਾਲਿਬਾਨ ਨੇ ਦਰਜਨਾਂ ਜ਼ਿਲ੍ਹਿਆਂ ’ਤੇ ਕਬਜ਼ਾ ਕਰ ਲਿਆ ਹੈ।


Manoj

Content Editor

Related News