ਹੁਣ ਇਸ ਸੂਬੇ 'ਚ ਹੜ੍ਹ ਨੇ ਦਿੱਤੀ ਦਸਤਕ ! ਤੀਲਿਆਂ ਵਾਂਗ ਰੁੜ੍ਹ ਗਏ ਘਰ, 3 ਲੋਕਾਂ ਦੀ ਹੋਈ ਮੌਤ
Thursday, Jul 10, 2025 - 12:52 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਵਿੱਚ ਹੜ੍ਹਾਂ ਨਾਲ ਤਬਾਹੀ ਜਾਰੀ ਹੈ। ਪਿਛਲੇ ਦਿਨੀਂ ਭਾਰੀ ਬਾਰਿਸ਼ ਮਗਰੋਂ ਹੜ੍ਹਾਂ ਨੇ ਟੈਕਸਾਸ ਨੂੰ ਤਬਾਹ ਕਰ ਦਿੱਤਾ ਹੈ। ਇਸ ਦੌਰਾਨ 120 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, ਜਦਕਿ ਦਰਜਨਾਂ ਲੋਕ ਲਾਪਤਾ ਹੋ ਗਏ ਹਨ। ਹਾਲੇ ਅਮਰੀਕਾ ਇਨ੍ਹਾਂ ਹੜ੍ਹਾਂ ਤੋਂ ਉਭਰਨ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਭਾਰੀ ਹੜ੍ਹਾਂ ਨੇ ਹੁਣ ਨਿਊ ਮੈਕਸੀਕੋ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਮੋਹਲੇਧਾਰ ਮੀਂਹ ਕਾਰਨ ਆਏ ਹੜ੍ਹਾਂ ਨੇ ਘਰਾਂ ਨੂੰ ਪੂਰੀ ਤਰ੍ਹਾਂ ਤਰ੍ਹਾਂ ਆਪਣੀ ਚਪੇਟ 'ਚ ਲੈ ਲਿਆ ਤੇ ਨਾਲ ਹੀ ਵਹਾ ਕੇ ਲੈ ਗਏ। ਵਾਹਨ ਅਤੇ ਵੱਡੇ ਦਰੱਖਤ ਵੀ ਹੜ੍ਹਾਂ ਵਿੱਚ ਵਹਿ ਗਏ ਹਨ। ਇਸ ਵੇਲੇ, ਅਧਿਕਾਰੀਆਂ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਹੜ੍ਹਾਂ ਵਿੱਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ।
NEW MEXICO, RUIDOSO CATASTROPHIC FLOODING
— Culture War Report (@CultureWar2020) July 9, 2025
Locals climb to higher grounds after flash flood quickly rises through the town pic.twitter.com/glwZK71fDN
ਮੇਅਰ ਲਿਨ ਕ੍ਰਾਫੋਰਡ ਨੇ ਖੁਲਾਸਾ ਕੀਤਾ ਕਿ ਬਹੁਤ ਸਾਰੇ ਲੋਕ ਲਾਪਤਾ ਹਨ। ਨਿਊ ਮੈਕਸੀਕੋ ਦੀ ਰੀਓ ਰੁਇਡੋਸੋ ਨਦੀ 20 ਫੁੱਟ ਤੋਂ ਉੱਤੇ ਵਹਿ ਰਹੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਜਾਣ ਦੀ ਅਪੀਲ ਕੀਤੀ ਹੈ। ਹੜ੍ਹਾਂ ਵਿੱਚ ਘਰਾਂ ਦੇ ਵਹਿ ਜਾਣ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e