ਸਸਕੈਚਵਨ ''ਚ ਬਰਫੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ

Saturday, Apr 25, 2026 - 10:54 PM (IST)

ਸਸਕੈਚਵਨ ''ਚ ਬਰਫੀਲੇ ਤੂਫ਼ਾਨ ਕਾਰਨ ਜਨ ਜੀਵਨ ਪ੍ਰਭਾਵਿਤ

ਵੈਨਕੂਵਰ, (ਮਲਕੀਤ ਸਿੰਘ)– ਜਿੱਥੇ ਕਿ ਇੱਕ ਪਾਸੇ ਭਾਰਤ ਵਿੱਚ ਗਰਮੀ ਦੇ ਮੌਸਮ ਦਾ ਪ੍ਰਕੋਪ ਸਿਖਰਾਂ ਪੁੱਜ ਗਿਆ ਹੈ, ਉੱਥੇ ਹੀ ਇਸ ਦੇ ਉਲਟ ਕੈਨੇਡਾ ਦੇ ਸਸਕੈਚਵਨ ਸੂਬੇ ਵਿੱਚ ਭਾਰੀ ਬਰਫਬਾਰੀ ਅਤੇ ਕੜਾਕੇ ਦੀ ਠੰਡ ਕਾਰਨ ਸਮੁੱਚਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਬਰਫੀਲੇ ਤੂਫ਼ਾਨ ਕਾਰਨ ਸੜਕਾਂ ‘ਤੇ ਖਤਰਨਾਕ ਹਾਲਾਤ ਬਣਨ ਦੀਆਂ ਸੂਚਨਾਵਾਂ ਹਨ। ਤਾਜ਼ਾ ਜਾਣਕਾਰੀ ਮੁਤਾਬਕ ਠੰਡੀਆਂ ਤੇਜ਼ ਹਵਾਵਾਂ ਨਾਲ ਉੱਡਦੀ ਬਰਫ਼ ਅਤੇ ਫਿਸਲਣ ਭਰੀਆਂ ਸੜਕਾਂ ਕਾਰਨ ਯਾਤਰਾ ਕਰਨਾ ਮੁਸ਼ਕਲ ਬਣਿਆ ਹੋਇਆ ਹੈ।

ਰਿਪੋਰਟਾਂ ਅਨੁਸਾਰ ਇਹ ਤੂਫ਼ਾਨ ਵੀਰਵਾਰ ਤੋਂ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਸੂਬੇ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਖ਼ਾਸ ਕਰਕੇ ਉੱਤਰੀ ਖੇਤਰਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹਨ।

ਅਧਿਕਾਰੀਆਂ ਵੱਲੋਂ ਡਰਾਈਵਰਾਂ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਜ਼ਰੂਰਤ ਤੋਂ ਬਿਨਾਂ ਯਾਤਰਾ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇ ਸਫ਼ਰ ਕਰਨਾ ਲਾਜ਼ਮੀ ਹੋਵੇ ਤਾਂ ਪੂਰੀ ਸਾਵਧਾਨੀ ਵਰਤੀ ਜਾਵੇ।

ਸਰਕਾਰ ਅਤੇ ਐਮਰਜੈਂਸੀ ਸੇਵਾਵਾਂ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਮੌਸਮ ਦੀ ਤਾਜ਼ਾ ਜਾਣਕਾਰੀ ‘ਤੇ ਨਜ਼ਰ ਰੱਖੀ ਜਾਵੇ ਅਤੇ ਸੁਰੱਖਿਅਤ ਰਹਿਣ ਲਈ ਜ਼ਰੂਰੀ ਕਦਮ ਚੁੱਕੇ ਜਾਣ।


author

Rakesh

Content Editor

Related News