ਵੈਨਕੂਵਰ ਤੋਂ ਹਵਾਈ ਸਫਰ ਹੋਇਆ ਮਹਿੰਗਾ, ਜਾਣੋ ਕਿੰਨੇ ਡਾਲਰ ਦੇਣੇ ਪੈਣਗੇ ਵਾਧੂ

09/14/2019 3:11:53 PM

ਵੈਨਕੂਵਰ (ਏਜੰਸੀ)- ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਵਸੂਲੀ ਜਾਂਦੀ ਇੰਪਰੂਵਮੈਂਟ ਫੀਸ 20 ਡਾਲਰ ਤੋਂ ਵਧਾ ਕੇ 25 ਡਾਲਰ ਕਰ ਦਿੱਤੀ ਗਈ ਹੈ। ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਫਸਰ ਕਰੇਗ ਰਿਚਮੰਡ ਨੇ ਦੱਸਿਆ ਕਿ ਫੀਸ ਵਿਚ ਵਾਧਾ ਜਨਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਜਾਣ ਵਾਲੇ ਹਰ ਮੁਸਾਫਰ ਤੋਂ ਇੰਪਰੂਵਮੈਂਟ ਫੀਸ ਵਸੂਲ ਕੀਤੀ ਜਾਂਦੀ ਹੈ ਪਰ ਹਵਾਈ ਅੱਡੇ ਦੇ ਪ੍ਰਬੰਧਕਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਅੰਦਰ-ਅੰਦਰ ਹਵਾਈ ਸਫਰ ਕਰਨ ਵਾਲਿਆਂ ਅਤੇ ਯੁਕੌਨ ਸੂਬੇ ਵੱਲ ਜਾਣ ਵਾਲਿਆਂ ਲਈ 5 ਡਾਲਰ ਦੀ ਰਿਹਾਇਤੀ ਦਰ ਹੀ ਜਾਰੀ ਰਹੇਗੀ।

1993 ਵਿਚ ਟੈਂਪਰੇਰੀ ਯੂਜ਼ਰ ਫੀਸ ਦੇ ਨਾਂ ਹੇਠ ਹਵਾਈ ਮੁਸਾਫਰਾਂ 'ਤੇ ਇਹ ਬੋਝ ਪਾਇਆ ਗਿਆ ਸੀ ਅਤੇ ਹੁਣ 2.2 ਅਰਬ ਡਾਲਰ ਦੀ ਰਕਮ ਇਕੱਠੀ ਕੀਤੀ ਜਾ ਚੁੱਕੀ ਹੈ। ਏਅਰਪੋਰਟ ਪ੍ਰਬੰਧਕਾਂ ਨੇ ਦਲੀਲ ਦਿੱਤੀ ਕਿ ਕੈਨੇਡਾ ਦੇ ਹੋਰਨਾਂ ਹਵਾਈ ਅੱਡਿਆਂ ਦੇ ਮੁਕਾਬਲੇ ਵੈਨਕੂਵਰ ਦੀ ਫੀਸ ਕਾਫੀ ਘੱਟ ਹੈ ਅਤੇ ਸਿਰਫ ਓਟਾਵਾ ਹਵਾਈ ਅੱਡੇ 'ਤੇ ਹੀ 23 ਡਾਲਰ ਫੀਸ ਵਸੂਲੀ ਜਾਂਦੀ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਹਵਾਈ ਅੱਡੇ ਦੀ ਸਾਂਭ-ਸੰਭਾਲ ਅਤੇ ਨਵੀਆਂ ਉਸਾਰੀਆਂ ਵਾਸਤੇ ਫੈਡਰਲ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਮਿਲਦੀ ਜਿਸ ਦੇ ਮੱਦੇਨਜ਼ਰ ਇੰਪਰੂਵਮੈਂਟ ਫੀਸ ਤੋਂ ਬਗੈਰ ਕੰਮ ਨਹੀਂ ਚਲਾਇਆ ਜਾ ਸਕਦਾ।


Sunny Mehra

Content Editor

Related News