ਰੂਸ ਦੇ 11 ਹਵਾਈ ਅੱਡਿਆਂ ''ਤੇ 2 ਜਨਵਰੀ ਤੱਕ ਵਧਾਈ ਗਈ ਉਡਾਣ ਪਾਬੰਦੀ
Friday, Dec 23, 2022 - 03:19 PM (IST)
ਮਾਸਕੋ (ਵਾਰਤਾ): ਰੂਸ ਦੇ ਮੱਧ ਅਤੇ ਦੱਖਣੀ ਖੇਤਰਾਂ 'ਚ ਸਥਿਤ 11 ਹਵਾਈ ਅੱਡਿਆਂ 'ਤੇ ਉਡਾਣਾਂ 'ਤੇ ਪਾਬੰਦੀ 2 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਰੂਸ ਦੀ ਸੰਘੀ ਹਵਾਬਾਜ਼ੀ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ''ਦੇਸ਼ ਦੇ ਮੱਧ ਅਤੇ ਦੱਖਣੀ ਹਿੱਸਿਆਂ 'ਚ ਸਥਿਤ 11 ਹਵਾਈ ਅੱਡਿਆਂ ਲਈ ਉਡਾਣ ਰੋਕ 2 ਜਨਵਰੀ, 2023 ਤੱਕ ਵਧਾ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਡੇਅਰੀ ਮਾਲਕ ਦੇ ਸਟੋਰ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ
ਇਹ ਪਾਬੰਦੀ Anapa, Belgorod, Bryansk, Voronezh, Gelendzhik, ਅਤੇ and Elista ਹਵਾਈਅੱਡੇ 'ਤੇ ਲਗਾਈ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਹਵਾਈ ਅੱਡਿਆਂ 'ਤੇ ਉਡਾਣਾਂ 'ਤੇ ਪਾਬੰਦੀ 24 ਫਰਵਰੀ, 2022 ਤੋਂ ਰੂਸੀ ਬਲਾਂ ਦੀ ਯੂਕ੍ਰੇਨ ਵਿਰੁੱਧ ਕਾਰਵਾਈ ਤੋਂ ਬਾਅਦ ਲਗਾ ਦਿੱਤੀ ਗਈ ਸੀ ਅਤੇ ਸ਼ੁਰੂ ਵਿਚ 2 ਮਾਰਚ ਤੱਕ ਲਗਾਈ ਗਈ ਸੀ, ਪਰ ਉਦੋਂ ਤੋਂ ਇਸ ਪਾਬੰਦੀ ਨੂੰ ਸਮੇਂ-ਸਮੇਂ 'ਤੇ ਵਧਾਇਆ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।