ਕੈਨੇਡਾ : ਟੋਰਾਂਟੋ ਦੇ ਨਾਈਟ ਕਲੱਬ 'ਚ ਗੋਲੀਬਾਰੀ, 7 ਲੋਕ ਜ਼ਖਮੀ

08/06/2019 8:15:16 AM

ਟੋਰਾਂਟੋ— ਕੈਨੇਡੀਅਨ ਸ਼ਹਿਰ ਟੋਰਾਂਟੋ ਦੇ ਇਕ ਨਾਈਟ ਕਲੱਬ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ 'ਚ 7 ਲੋਕ ਜ਼ਖਮੀ ਹੋ ਗਏ ਹਨ। ਇਕ ਵਿਅਕਤੀ ਦੀ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਜ਼ਖਮੀਆਂ 'ਚ ਦੋ ਔਰਤਾਂ ਵੀ ਹਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਤੜਕੇ 2 ਵਜੇ ਫਿੰਚ ਅਵੈਨਿਊ ਵੈੱਸਟ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਟੋਰਾਂਟੋ ਪੁਲਸ ਮੁਖੀ ਮਾਰਕ ਸਾਂਡਰਸ ਨੇ ਦੱਸਿਆ ਕਿ ਸ਼ਨੀਵਾਰ ਤੋਂ ਸੋਮਵਾਰ ਤਕ ਪੁਲਸ ਨੂੰ 11 ਥਾਵਾਂ 'ਤੇ ਗੋਲੀਬਾਰੀ ਹੋਣ ਦੀਆਂ ਖਬਰਾਂ ਮਿਲੀਆਂ ਹਨ, ਜਿਸ 'ਚ 13 ਲੋਕ ਜ਼ਖਮੀ ਹੋ ਗਏ। ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਦੇ ਨਾਈਟ ਕਲੱਬ 'ਚ ਗੋਲੀਬਾਰੀ ਹੋਣ ਦੀ ਖਬਰ ਇਸ ਦੀ ਤਾਜ਼ਾ ਘਟਨਾ ਹੈ। 

ਸੋਮਵਾਰ ਨੂੰ ਟੋਰਾਂਟੋ ਦੇ ਮੇਅਰ ਜੋਹਨ ਟੋਰੀ ਨੇ ਇਕ ਪ੍ਰੈੱਸ ਸਟੇਟਮੈਂਟ 'ਚ ਕਿਹਾ,'' ਇਸ ਤਰ੍ਹਾਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ। ਮੈਨੂੰ ਪਤਾ ਹੈ ਕਿ ਟੋਰਾਂਟੋ ਪੁਲਸ ਇਸ 'ਤੇ ਕੰਮ ਕਰ ਰਹੀ ਹੈ। ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਜੇਕਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਪੁਲਸ ਨੂੰ ਇਸ ਬਾਰੇ ਦੱਸੇ ਤਾਂ ਕਿ ਅਜਿਹੀਆਂ ਘਟਨਾਵਾਂ ਨਾ ਵਾਪਰਨ।'' ਮੇਅਰ ਨੇ ਬੰਦੂਕਾਂ 'ਤੇ ਰੋਕ ਲਗਾਉਣ ਦੀ ਗੱਲ ਦੁਹਰਾਈ। ਜ਼ਿਕਰਯੋਗ ਹੈ ਕਿ ਟੋਰਾਂਟੋ ਸਿਟੀ ਕੌਂਸਿਲ ਵਲੋਂ ਜੂਨ ਮਹੀਨੇ ਬੰਦੂਕਾਂ 'ਤੇ ਰੋਕ ਲਗਾਉਣ ਲਈ ਬਹਿਸ ਕੀਤੀ ਗਈ ਸੀ ।


Related News