ਪਾਕਿਸਤਾਨ ''ਚ ਸੁਰੱਖਿਆ ਮੁਹਿੰਮ ਦੌਰਾਨ 5 ਅੱਤਵਾਦੀ ਢੇਰ

Saturday, Feb 22, 2020 - 01:46 PM (IST)

ਪਾਕਿਸਤਾਨ ''ਚ ਸੁਰੱਖਿਆ ਮੁਹਿੰਮ ਦੌਰਾਨ 5 ਅੱਤਵਾਦੀ ਢੇਰ

ਪੇਸ਼ਾਵਰ- ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨੂੰ ਅਸਫਲ ਕਰਦਿਆਂ ਆਤਮਘਾਤੀ ਹਮਲਾਵਰ ਸਣੇ ਪੰਜ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਉੱਤਰ-ਪੱਛਮੀ ਖੇਤਰ ਵਿਚ ਮੁਕਾਬਲੇ ਦੌਰਾਨ ਇਹ ਅੱਤਵਾਦੀ ਮਾਰੇ ਗਏ ਹਨ।

ਅੱਤਵਾਦ ਰੋਕੂ ਵਿਭਾਗ (ਸੀਟੀਡੀ) ਨੇ ਕਿਹਾ ਕਿ ਪੇਸ਼ਾਵਰ ਜ਼ਿਲੇ ਦੇ ਸ਼ਗਾਈ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਮੁਹਿੰਮ ਚਲਾਈ ਗਈ। ਪੇਸ਼ਾਵਰ ਦੀ ਪੁਲਸ ਮੁਹਿੰਮ ਦੇ ਸੀਨੀਅਰ ਅਧਿਕਾਰੀ ਜਹੂਰ ਬਾਬਰ ਅਫਰੀਦੀ ਨੇ ਦੱਸਿਆ ਕਿ ਸੀਟੀਡੀ ਨੇ ਪੇਸ਼ਾਵਰ ਜ਼ਿਲੇ ਦੇ ਮਾਰਥਾ ਥਾਣਾ ਇਲਾਕੇ ਵਿਚ ਪੈਂਦੇ ਸ਼ਗਾਈ ਵਿਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਤੇ ਪੰਜ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅਫਰੀਦੀ ਨੇ ਦੱਸਿਆ ਕਿ ਅੱਤਵਾਦੀ ਪੇਸ਼ਾਵਰ ਦੇ ਕੋਲ ਜਗਾਈ ਪਰਬਤੀ ਇਲਾਕੇ ਤੋਂ ਇਥੇ ਦਾਖਲ ਹੋਏ ਸਨ ਤਾਂ ਕਿ ਅੱਤਵਾਦੀ ਹਮਲੇ ਨੂੰ ਅੰਜਾਮ ਦੇ ਸਕਣ। ਅੱਤਵਾਦੀਆਂ ਦੇ ਕੋਲੋਂ ਵਿਸਫੋਟਕ ਪਦਾਰਥ, ਹਥਿਆਰ, ਤਿੰਨ ਆਤਮਘਾਤੀ ਜੈਕਟਾਂ, ਦੋ ਪਿਸਤੌਲ, ਦੋ ਹੱਥਗੋਲੇ ਤੇ ਤਿੰਨ ਸਬ-ਮਸ਼ੀਨ ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ।


author

Baljit Singh

Content Editor

Related News