ਫਲੋਰਿਡਾ ''ਚ ਇੱਕ ਹਫਤੇ ਦੌਰਾਨ ਕੋਰੋਨਾ ਕਾਰਨ ਪੰਜ ਪੁਲਸ ਅਧਿਕਾਰੀਆਂ ਦੀ ਮੌਤ

Tuesday, Aug 24, 2021 - 02:26 AM (IST)

ਫਲੋਰਿਡਾ ''ਚ ਇੱਕ ਹਫਤੇ ਦੌਰਾਨ ਕੋਰੋਨਾ ਕਾਰਨ ਪੰਜ ਪੁਲਸ ਅਧਿਕਾਰੀਆਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵਾਇਰਸ ਨੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੈਂਕੜੇ ਹੀ ਪੁਲਸ ਅਧਿਕਾਰੀਆਂ ਦੀ ਜਾਨ ਲਈ ਹੈ ਤੇ ਇਹ ਸਿਲਸਿਲਾ ਹੁਣ ਵੀ ਬਰਕਰਾਰ ਹੈ। ਇਸ ਦੇ ਤਾਜ਼ਾ ਮਾਮਲਿਆਂ 'ਚ ਕੋਰੋਨਾ ਵਾਇਰਸ ਨੇ ਇੱਕ ਹਫਤੇ ਦੇ ਦੌਰਾਨ ਹੀ ਫਲੋਰਿਡਾ ਦੇ ਪੰਜ ਪੁਲਸ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। 

ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਆਫ ਮਿਆਮੀ ਦੇ ਪੁਲਸ ਮੁਖੀ ਆਰਟ ਅਸੀਵੇਡੋ ਨੇ ਦੱਸਿਆ ਕਿ ਪਿਛਲੇ ਹਫਤੇ ਦੇ ਅੰਤ 'ਚ ਦੱਖਣੀ ਫਲੋਰਿਡਾ ਦੇ ਘੱਟੋ-ਘੱਟ ਪੰਜ ਅਧਿਕਾਰੀਆਂ ਦੀ ਮੌਤ ਕੋਵਿਡ ਨਾਲ ਹੋਈ ਹੈ। ਪੁਲਸ ਮੁਖੀ ਨੇ ਇਸ ਮੌਕੇ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਪੁਲਸ ਵਿਭਾਗ ਦੇ ਅਨੁਸਾਰ ਅਮਰੀਕਾ ਭਰ 'ਚ ਕੋਰੋਨਾ ਵਾਇਰਸ ਕਾਰਨ ਬਿਹਤਰੀਨ ਅਫਸਰਾਂ ਨੇ ਆਪਣੀ ਜਾਨ ਗਵਾਈ ਹੈ। ਇਸਦੇ ਇਲਾਵਾ ਅੰਕੜਿਆਂ ਅਨੁਸਾਰ ਸ਼ਨੀਵਾਰ ਤੱਕ ਰਾਜ ਭਰ 'ਚ 17,000 ਤੋਂ ਵੱਧ ਲੋਕ ਕੋਵਿਡ-19 ਨਾਲ ਹਸਪਤਾਲਾਂ 'ਚ ਦਾਖਲ ਸਨ। ਸੂਬੇ 'ਚ ਵਾਇਰਸ ਦੀ ਵਧ ਰਹੀ ਲਾਗ ਨੂੰ ਰੋਕਣ ਲਈ ਪ੍ਰਸ਼ਾਸਨ ਵੱਲ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News