ਇਟਲੀ ''ਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ

Saturday, Jan 26, 2019 - 01:26 AM (IST)

ਇਟਲੀ ''ਚ ਜਹਾਜ਼ ਤੇ ਹੈਲੀਕਾਪਟਰ ਵਿਚਾਲੇ ਟੱਕਰ, 5 ਲੋਕਾਂ ਦੀ ਮੌਤ

ਰੋਮ — ਉੱਤਰੀ ਇਟਲੀ 'ਚ ਅਲਪਸ ਪਹਾੜੀ ਖੇਤਰ 'ਚ ਇਕ ਹੈਲੀਕਾਪਟਰ ਹਲਕੇ ਜਹਾਜ਼ ਨਾਲ ਟਕਰਾ ਗਿਆ ਅਤੇ ਇਸ ਘਟਨਾ 'ਚ 5 ਲੋਕਾਂ ਦੇ ਮਾਰੇ ਅਤੇ 2 ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਪਹਾੜੀ ਬਚਾਅ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਟਲੀ ਦੀ ਪਹਾੜੀ ਬਚਾਅ ਸੇਵਾ ਨੇ ਟਵਿੱਟਰ 'ਤੇ ਰਿਪੋਰਟ ਪੋਸਟ ਕੀਤੀ। ਇਸ ਦੇ ਮੁਤਾਬਕ ਫਰਾਂਸ ਨਾਲ ਲੱਗਦੀ ਆਓਸਤਾ ਘਾਟੀ 'ਚ ਰੂਟਰ ਗਲੇਸ਼ੀਅਰ ਤੋਂ ਪਾਰ ਇਕ ਹੈਲੀਕਾਪਟਰ ਅਤੇ ਇਕ ਹਲਕੇ ਜਹਾਜ਼ ਵਿਚਾਲੇ ਟੱਕਰ ਹੋ ਗਈ। ਮਦਦ ਲਈ 2 ਹੈਲੀਕਾਪਟਰਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਪਹਾੜੀ ਬਚਾਅ ਨੇ ਟਵੀਟ ਕੀਤਾ ਕਿ 5 ਲੋਕ ਮਾਰੇ ਗਏ ਹਨ। ਇਸ ਤੋਂ ਪਹਿਲਾਂ ਉਸ ਨੇ ਆਖਿਆ ਸੀ ਕਿ 2 ਜ਼ਖਮੀਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਇਥੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਹੈ।


Related News