ਦੱਖਣੀ ਅਫਰੀਕਾ ''ਚ ਅੱਗ ਦੀ ਲਪੇਟ ''ਚ ਆਉਣ ਕਾਰਨ 5 ਭਾਰਤੀਆਂ ਦੀ ਮੌਤ

Friday, Apr 13, 2018 - 10:46 PM (IST)

ਦੱਖਣੀ ਅਫਰੀਕਾ ''ਚ ਅੱਗ ਦੀ ਲਪੇਟ ''ਚ ਆਉਣ ਕਾਰਨ 5 ਭਾਰਤੀਆਂ ਦੀ ਮੌਤ

ਜੋਹਾਨਿਸਬਰਗ— ਦੱਖਣੀ ਅਫਰੀਕਾ 'ਚ ਭਾਰਤੀ ਪਰਿਵਾਰ ਦੇ ਘਰ 'ਤੇ ਅਣਪਛਾਤੇ ਬਦਮਾਸ਼ਾਂ ਨੇ ਪੈਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ। ਇਸ ਘਟਨਾ 'ਚ ਪਰਿਵਾਰ ਦੇ ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ। ਅਜੀਜ ਮੰਜਰਾ (45) ਦੱਖਣੀ ਅਫਰੀਕਾ 'ਚ 25 ਸਾਲਾਂ ਤੋਂ ਰਹਿ ਰਹੇ ਸੀ। ਪੀਟਰਮਾਰਿਤਜਬਰਗ 'ਚ ਆਪਣੇ ਘਰ 'ਚ ਮੰਜਰਾ, ਉਨ੍ਹਾਂ ਦੀ ਪਤਨੀ ਗੌਰੀ ਬੀਬੀ ਤੇ ਤਿੰਨ ਬੱਚੇ-ਜੁਬਿਨਾ (18). ਮੇਰੂਨਿਸ਼ਾ (14) ਤੇ ਮੁਹੰਮਦ ਰਿਜਵਾਨ (10) ਮ੍ਰਿਤ ਮਿਲੇ।

ਇਹ ਪਰਿਵਾਰ 15 ਕੁ ਦਿਨ ਪਹਿਲਾਂ ਹੀ ਇਥੇ ਰਹਿਣ ਆਇਆ ਸੀ। ਪੁਲਸ ਬੁਲਾਰੇ ਸਰਜੇਂਟ ਮਥੋਕੋਜਿਸੀ ਨੋਬੇਸੇ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ, 'ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਹੈ ਕਿ ਘਰ 'ਤੇ ਸ਼ਾਇਦ ਪੈਟਰੋਲ ਬੰਬ ਸੁੱਟਿਆ ਗਿਆ ਸੀ।''


Related News