ਇਸਲਾਮਿਕ ਸਟੇਟ ਦੇ ਹਮਲੇ ''ਚ ਪੰਜ ਕੁਰਦ ਲੜਾਕਿਆਂ ਦੀ ਮੌਤ, ਚਾਰ ਜ਼ਖਮੀ
Sunday, Nov 28, 2021 - 06:45 PM (IST)
ਬਗਦਾਦ-ਉੱਤਰੀ ਇਰਾਕ 'ਚ ਇਸਲਾਮਿਕ ਸਟੇਟ ਸਮੂਹ ਦੇ ਅੱਤਵਾਦੀਆਂ ਵੱਲੋਂ ਸੜਕ ਕੰਢੇ ਕੀਤੇ ਗਏ ਬੰਬ ਹਮਲੇ 'ਚ ਕੁਰਦ ਬਲ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਕੁਰਦ ਖੇਤਰ ਦੀ ਅਧਿਕਾਰਤ ਸਮਾਚਾਰ ਏਜੰਸੀ ਰੂਡਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਰਾਕੀ ਹਥਿਆਰਬੰਦ ਬਲ ਦੀ ਕੁਰਦ ਬ੍ਰਾਂਚ ਨੂੰ ਪੇਸ਼ਮਾਰਗ ਕਿਹਾ ਜਾਂਦਾ ਹੈ। ਖਬਰ ਮੁਤਾਬਕ ਸ਼ਨੀਵਾਰ ਦੇਰ ਰਾਤ ਇਰਾਕੇ ਦੇ ਕੁਰਦ ਸੰਚਾਲਿਤ ਉੱਤਰ 'ਚ ਗਾਰਮੀਆਨ ਜ਼ਿਲ੍ਹੇ 'ਚ ਪੇਸ਼ਮਾਰਗ ਲੜਾਕਿਆਂ ਦੀ ਮੌਤ ਹੋਈ।
ਇਹ ਵੀ ਪੜ੍ਹੋ : ਇੰਗਲਿਸ਼ ਚੈਨਲ ਨੂੰ ਪਾਰ ਕਰਵਾਉਣ ਦੀ ਕੀਮਤ ਵੱਖ-ਵੱਖ ਹੁੰਦੀ ਹੈ : ਤਸਕਰ ਨੈੱਟਵਰਕ
ਇਸਲਾਮਿਕ ਸਟੇਟ ਨੇ ਇਸ ਤੋਂ ਬਾਅਦ ਪੇਸ਼ਮਾਰਗ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ 'ਚ ਚਾਰ ਜ਼ਖਮੀ ਹੋ ਗਏ। ਕੁਰਦ ਪੇਸ਼ਮਾਰਗ ਲੜਾਕਿਆਂ ਸਮੇਤ ਇਰਾਕੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਆਮ ਹੈ ਅਤੇ 2017 'ਚ ਇਸਲਾਮਿਕ ਸਟੇਟ ਨੂੰ ਹਰਾਉਣ ਤੋਂ ਬਾਅਦ ਹਮਲੇ ਵਧ ਰਹੇ ਹਨ। ਕਈ ਇਲਾਕਿਆਂ 'ਚ ਭੂਮੀਗਤ ਹੋ ਕੇ ਅੱਤਵਾਦੀ ਸਰਗਰਮ ਹੈ। ਕੁਰਦੀਸਤਾਨ ਖੇਤਰ ਦੇ ਮੁਖੀ ਨੇਚੀਰਵਨ ਬਰਜਾਨੀ ਨੇ ਐਤਵਾਰ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕੀਤੀ।
ਇਹ ਵੀ ਪੜ੍ਹੋ : ਅਮਰੀਕਾ 'ਚ 129 ਸਾਲ ਪੁਰਾਣੀ ਇਤਿਹਾਸਕ ਇਮਾਰਤ ਨੂੰ ਢਾਹੁਣ ਦੀ ਦਿੱਤੀ ਗਈ ਮਨਜ਼ੂਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।