''ਗਲੋਬਲ ਸਟੂਡੈਂਟ ਪ੍ਰਾਈਜ਼'' ਦੀ ਸੂਚੀ ''ਚ ਸ਼ਾਮਲ ਹੋਏ ਪੰਜਾਬ ਦੇ 2 ਵਿਦਿਆਰਥੀ, ਮਿਲਣਗੇ 1-1 ਲੱਖ ਅਮਰੀਕੀ ਡਾਲਰ

07/20/2023 3:07:24 PM

ਲੰਡਨ (ਭਾਸ਼ਾ)- ਭਾਰਤ ਵਿੱਚ ਪੜ੍ਹ ਰਹੇ 5 ਵਿਦਿਆਰਥੀਆਂ ਨੇ 1 ਲੱਖ ਅਮਰੀਕੀ ਡਾਲਰ ਦੇ 'Chegg.org' ਦੇ ‘ਗਲੋਬਲ ਸਟੂਡੈਂਟ ਪ੍ਰਾਈਜ਼ 2023’ ਲਈ ਚੋਟੀ ਦੇ 50 ਵਿਦਿਆਰਥੀਆਂ ਦੀ ਸੂਚੀ ਵਿੱਚ ਥਾਂ ਬਣਾਈ ਹੈ। ਇਨ੍ਹਾਂ ਵਿਦਿਆਰਥੀਆਂ ਨੂੰ 122 ਦੇਸ਼ਾਂ ਦੇ 3,851 ਵਿਦਿਆਰਥੀਆਂ ਵਿੱਚੋਂ ਚੁਣਿਆ ਗਿਆ ਹੈ। ਇਹ ਸਲਾਨਾ ਐਵਾਰਡ ਇੱਕ ਅਸਾਧਾਰਨ ਵਿਦਿਆਰਥੀ ਨੂੰ ਦਿੱਤਾ ਜਾਂਦਾ ਹੈ, ਜਿਸਨੇ ਸਿੱਖਣ, ਆਪਣੇ ਸਾਥੀਆਂ ਦੇ ਜੀਵਨ ਅਤੇ ਸਮਾਜ 'ਤੇ ਅਸਲ ਪ੍ਰਭਾਵ ਪਾਇਆ ਹੈ।

ਇਹ ਵੀ ਪੜ੍ਹੋ: 7 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ ਨੇ ਵਧਾਇਆ ਮਾਣ, ਬ੍ਰਿਟੇਨ 'ਚ 'Points of Light Award' ਨਾਲ ਸਨਮਾਨਿਤ

ਇਸ ਸੂਚੀ ਵਿੱਚ ਪੰਜਾਬ ਦੇ ਲੁਧਿਆਣਾ ਦੇ ਸਤ ਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਨਮਿਆ ਜੋਸ਼ੀ (16), ਤਾਮਿਲਨਾਡੂ ਦੇ ਤਿਰੂਵੰਨਮਲਾਈ ਸਥਿਤ ਵਨੀਤਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਵਿਨੀਸ਼ਾ ਉਮਾਸ਼ੰਕਰ (16), ਗੁਜਰਾਤ ਦੇ ਗਾਂਧੀਨਗਰ ਵਿਚ ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਮੈਡੀਕਲ ਕਾਲਜ ਦੇ ਵਿਦਿਆਰਥੀ ਗਲੈਡਸਨ ਵਾਘੇਲਾ (25), ਰਾਜਸਥਾਨ ਦੇ ਕੋਟਾ ਵਿਚ ਸਰ ਪਦਮਪਤ ਸਿੰਘਾਨੀਆ ਸਕੂਲ ਦੇ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਪਦਮਕਸ਼ ਖੰਡੇਲਵਾਲ (17), ਅਤੇ ਪੰਜਾਬ ਦੇ ਮੋਹਾਲੀ ਵਿਚ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ, ਲਾਂਡਰਾਂ ਦੇ ਸੂਚਨਾ ਤਕਨਾਲੋਜੀ ਦੇ ਵਿਦਿਆਰਥੀ ਰਵਿੰਦਰ ਬਿਸ਼ਨੋਈ (20) ਨੇ ਜਗ੍ਹਾ ਬਣਾਈ ਹੈ। Chegg.org 'ਤੇ ਸੀਈਓ ਅਤੇ ਚੀਫ਼ ਕਮਿਊਨੀਕੇਸ਼ਨ ਅਫ਼ਸਰ ਹੀਥਰ ਹੈਟਲੋ ਪੋਰਟਰ ਨੇ ਕਿਹਾ, "ਚੇਗ ਨਾ ਸਿਰਫ਼ ਤੁਹਾਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ, ਸਗੋਂ ਉਹਨਾਂ ਬੇਅੰਤ ਸੰਭਾਵਨਾਵਾਂ ਨੂੰ ਵੀ ਦਰਸਾਉਂਦਾ ਹੈ ਜੋ ਉਦੋਂ ਮੌਜੂਦ ਹੁੰਦੀਆਂ ਹਨ ਜਦੋਂ ਨੌਜਵਾਨਾਂ ਦਾ ਦਿਮਾਗ ਤਬਦੀਲੀ ਦੇ ਜੁਨੂੰਨ ਲਈ ਲਈ ਪ੍ਰੇਰਿਤ ਹੁੰਦਾ ਹੈ।" 

ਇਹ ਵੀ ਪੜ੍ਹੋ: ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ, ਕਿਹਾ- ਹੜ੍ਹਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News