ਵੱਕਾਰੀ ਵਿਗਿਆਨ ਅਤੇ ਗਣਿਤ ਮੁਕਾਬਲੇ 'ਚ 40 ਫਾਈਨਲਿਸਟਾਂ 'ਚ ਪੰਜ ਭਾਰਤੀ-ਅਮਰੀਕੀ
Wednesday, Jan 25, 2023 - 11:19 AM (IST)
ਵਾਸ਼ਿੰਗਟਨ (ਭਾਸ਼ਾ)-ਅਮਰੀਕਾ ਵਿੱਚ ਹਾਈ ਸਕੂਲ ਦੇ ਸੀਨੀਅਰਾਂ ਲਈ ਆਯੋਜਿਤ ਇੱਕ ਵੱਕਾਰੀ ਵਿਗਿਆਨ ਅਤੇ ਗਣਿਤ ਮੁਕਾਬਲੇ ਵਿੱਚ ਪੰਜ ਭਾਰਤੀ-ਅਮਰੀਕੀ ਗੱਭਰੂ ਮੁੰਡੇ-ਕੁੜੀਆਂ 40 ਫਾਈਨਲਿਸਟਾਂ ਵਿੱਚ ਸ਼ਾਮਲ ਹਨ। ਮੁਕਾਬਲੇ ਦੀ ਇਨਾਮੀ ਰਾਸ਼ੀ 18 ਲੱਖ ਡਾਲਰ ਤੋਂ ਵੱਧ ਹੈ। ਸੋਸਾਇਟੀ ਫਾਰ ਸਾਇੰਸ ਐਂਡ ਰੀਜਨੇਰੋਨ ਫਾਰਮਾਸਿਊਟੀਕਲਜ਼ ਵੱਲੋਂ ਮੰਗਲਵਾਰ ਨੂੰ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਪੁਲਾੜ ਤੋਂ ਲੈ ਕੇ ਏਡਜ਼ ਤੋਂ ਲੈ ਕੇ ਜਲਵਾਯੂ ਪਰਿਵਰਤਨ ਤੱਕ ਦੇ ਵਿਸ਼ਿਆਂ ਦੀ ਇੱਕ ਵਿਸ਼ਾਲ ਸ਼੍ਰੇਣੀ 'ਤੇ ਕਰਵਾਏ ਗਏ ਰੀਜਨੇਰੋਨ ਸਾਇੰਸ ਟੇਲੈਂਟ ਖੋਜ ਨੇ ਕੁੱਲ 40 ਅਮਰੀਕੀਆਂ ਨੂੰ ਫਾਈਨਲਿਸਟ ਵਜੋਂ ਚੁਣਿਆ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਇਸ ਕਦਮ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੋਵੇਗਾ ਫ਼ਾਇਦਾ
ਇਨ੍ਹਾਂ ਵਿੱਚ ਟੈਕਸਾਸ ਦੀ ਸਿੱਧੂ ਪਚੀਪਾਲਾ, ਫਲੋਰੀਡਾ ਦੀ ਲਵਣਿਆ ਨਟਰਾਜਨ ਅਤੇ ਇਸ਼ੀਕਾ ਨਾਗ, ਮਿਸ਼ੀਗਨ ਦੇ ਨੀਲ ਮੌਦਗਲ ਅਤੇ ਕਨੈਕਟੀਕਟ ਦੀ ਅੰਬਿਕਾ ਗਰੋਵਰ ਸ਼ਾਮਲ ਹਨ। ਪ੍ਰੈਸ ਰਿਲੀਜ਼ ਦੇ ਅਨੁਸਾਰ ਫਾਈਨਲ 40 ਪ੍ਰਤੀਯੋਗੀ ਮਾਰਚ 2023 ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲੇ ਮੁਕਾਬਲੇ ਵਿੱਚ ਹਿੱਸਾ ਲੈਣਗੇ। ਚੋਟੀ ਦੇ 10 ਰੀਜਨੇਰੋਨ ਸਾਇੰਸ ਟੇਲੈਂਟ ਖੋਜ 2023 ਦੇ ਜੇਤੂਆਂ ਦਾ ਐਲਾਨ 14 ਮਾਰਚ ਨੂੰ ਵਾਸ਼ਿੰਗਟਨ ਵਿੱਚ ਇੱਕ ਪੁਰਸਕਾਰ ਸਮਾਰੋਹ ਵਿੱਚ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।