ਅਮਰੀਕਾ ਦੇ ਪੈਨਸਿਲਵੇਨੀਆ 'ਚ ਹੜ੍ਹ ਦਾ ਕਹਿਰ, ਪੰਜ ਲੋਕਾਂ ਦੀ ਮੌਤ ਤੇ ਦੋ ਲਾਪਤਾ

07/17/2023 10:41:20 AM

ਵਾਸ਼ਿੰਗਟਨ (ਯੂ. ਐੱਨ. ਆਈ.): ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਸ਼ਨੀਵਾਰ ਸ਼ਾਮ ਨੂੰ ਅਚਾਨਕ ਆਏ ਹੜ੍ਹ ਕਾਰਨ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਅਜੇ ਵੀ ਲਾਪਤਾ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪਰ ਮੇਕਫੀਲਡ ਟਾਊਨਸ਼ਿਪ ਪੁਲਸ ਡਿਪਾਰਟਮੈਂਟ ਨੇ ਫੇਸਬੁੱਕ 'ਤੇ ਕਿਹਾ ਕਿ "ਅਚਾਨਕ ਆਏ ਹੜ੍ਹ ਨੇ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਹੈਰਾਨ ਕਰ ਦਿੱਤਾ ਅਤੇ ਬਹੁਤ ਸਾਰੇ ਚਾਲਕ ਫਸੇ ਹੋਏ ਹਨ।" ਇਹ ਸ਼ਹਿਰ ਫਿਲਾਡੇਲਫੀਆ ਤੋਂ ਲਗਭਗ 56 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। 

PunjabKesari

ਸਥਾਨਕ ਪੁਲਸ ਵਿਭਾਗ ਨੇ ਕਿਹਾ ਕਿ ਇਹ ਇਲਾਕਾ ਮੋਹਲੇਧਾਰ ਬਾਰਸ਼ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਕਾਰਨ ਟਾਊਨਸ਼ਿਪ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਵਿਭਾਗ ਨੇ ਕਿਹਾ ਕਿ ''ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਲਈ ਸਵੇਰ ਤੋਂ ਹੀ ਅਣਥੱਕ ਮਿਹਨਤ ਕਰ ਰਹੀਆਂ ਹਨ।'' ਵਿਭਾਗ ਨੇ ਐਤਵਾਰ ਸਵੇਰੇ ਐਲਾਨ ਕੀਤਾ ਕਿ ਹੜ੍ਹ ਵਿਚ ਰੁੜੇ ਤਿੰਨ ਲੋਕ ਮ੍ਰਿਤਕ ਪਾਏ ਗਏ। ਬਾਅਦ ਵਿੱਚ ਚੌਥੀ ਅਤੇ ਪੰਜਵੀਂ ਮੌਤ ਦੀ ਪੁਸ਼ਟੀ ਹੋਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਹੜ੍ਹ 'ਚ ਮਰਨ ਵਾਲੇ ਪੰਜ ਲੋਕਾਂ 'ਚ ਦੋ ਲਾਪਤਾ ਬੱਚਿਆਂ ਦੀ ਮਾਂ ਵੀ ਸ਼ਾਮਲ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-Heatwave : ਅਮਰੀਕਾ ਅਤੇ ਯੂਰਪ 'ਚ ਰਿਕਾਰਡ ਤੋੜ ਗਰਮੀ, ਇਟਲੀ ਦੇ 16 ਸ਼ਹਿਰਾਂ ਲਈ ਰੈੱਡ ਅਲਰਟ ਜਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਕੈਰੋਲੀਨਾ ਦਾ ਰਹਿਣ ਵਾਲਾ ਇਹ ਪਰਿਵਾਰ ਇਲਾਕੇ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਉਹ ਬਾਰਬੇਕਿਊ ਲਈ ਜਾ ਰਹੇ ਸਨ। ਇਸ ਦੌਰਾਨ ਉਹਨਾਂ ਦੀ ਗੱਡੀ ਅਚਾਨਕ ਆਏ ਹੜ੍ਹ ਵਿੱਚ ਫਸ ਗਈ। ਔਰਤ ਦਾ ਪਤੀ ਅਤੇ ਚਾਰ ਸਾਲਾ ਬੇਟਾ ਭੱਜਣ ਵਿੱਚ ਕਾਮਯਾਬ ਹੋ ਗਏ। ਪਰਿਵਾਰ ਦੀ ਦਾਦੀ ਵੀ ਬਚ ਗਈ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਅਪਰ ਮੇਫੀਲਡ ਟਾਊਨਸ਼ਿਪ ਨੇ ਮੌਸਮ ਨਾਲ ਸਬੰਧਤ ਸਥਾਨਕ ਆਫ਼ਤ ਐਮਰਜੈਂਸੀ ਘੋਸ਼ਿਤ ਕੀਤੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ ਕਾਰਨ ਘਰਾਂ ਜਾਂ ਕਾਰੋਬਾਰੀ ਜਾਇਦਾਦਾਂ ਨੂੰ ਹੋਏ ਨੁਕਸਾਨ ਦੀ ਰਿਪੋਰਟ ਕਰਨ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News