ਫਿਲਪੀਨ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਹਲਾਕ

Saturday, Oct 05, 2019 - 02:58 PM (IST)

ਫਿਲਪੀਨ ''ਚ ਵਾਪਰਿਆ ਭਿਆਨਕ ਸੜਕ ਹਾਦਸਾ, 5 ਹਲਾਕ

ਮਨੀਲਾ— ਫਿਲਪੀਨ ਦੇ ਕਵੀਜ਼ਨ ਸੂਬੇ 'ਚ ਭਿਆਨਕ ਸੜਕੀ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ ਹੋਰ 4 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਸ਼ਨੀਵਾਰ ਨੂੰ ਹਾਦਸੇ ਦੀ ਸੂਚਨਾ ਦਿੰਦਿਆਂ ਕਿਹਾ ਕਿ ਹਾਦਸਾ ਗੁਮਾਕਾ ਸ਼ਹਿਰ 'ਚ ਇਕ ਵੈਗਨ ਤੇ ਟਰੱਕ ਵਿਚਾਲੇ ਟੱਕਰ ਕਾਰਨ ਹੋਇਆ।

ਪੁਲਸ ਮੁਤਾਬਕ ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 5:45 ਵਜੇ ਵਾਪਰਿਆ ਜਦੋਂ ਅੱਠ ਯਾਤਰੀਆਂ ਨਾਲ ਲੱਦੀ ਵੈਗਨ ਗਲਤ ਲੇਨ 'ਚ ਦਾਖਲ ਹੋ ਗਈ ਤੇ ਟਰੱਕ ਨਾਲ ਜਾ ਟਕਰਾਈ। ਮੁੱਢਲੀ ਪੁਲਸ ਪੜਤਾਲ 'ਚ ਕਿਹਾ ਗਿਆ ਹੈ ਕਿ ਸਫਰ ਦੌਰਾਨ ਡਰਾਈਵਰ ਨੂੰ ਸ਼ਾਇਦ ਨੀਂਦ ਆ ਗਈ, ਜੋ ਕਿ ਹਾਦਸੇ ਦਾ ਕਾਰਨ ਬਣੀ। ਪੁਲਸ ਨੇ ਦੱਸਿਆ ਹਾਦਸੇ ਦੌਰਾਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਨ੍ਹਾਂ 'ਚ 42 ਸਾਲਾ ਡਰਾਈਵਰ, ਉਸ ਦੀ ਪਤਨੀ ਤੇ ਬੇਟਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਹਸਪਤਾਲ ਲਿਜਾਂਦਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਇਕ ਦੀ ਹਾਲਤ ਅਜੇ ਗੰਭੀਰ ਹੈ।


author

Baljit Singh

Content Editor

Related News