ਦੁਨੀਆ ਵਿਚ ਵਧਦੀ ਗਰਮੀ ਨਾਲ ਉਜੜ ਸਕਦਾ ਹੈ ਸਮੁੰਦਰ ਦਾ ਅੰਦਰੂਨੀ ਜੀਵਨ: ਸਟੱਡੀ
Friday, Dec 06, 2019 - 02:36 PM (IST)

ਬਰਲਿਨ (ਭਾਸ਼ਾ)- ਦੁਨੀਆ ਵਿਚ ਤੇਜ਼ੀ ਨਾਲ ਹੋ ਰਹੀ ਜਲਵਾਯੂ ਤਬਦੀਲੀ ਦੇ ਕਾਰਨ ਮੱਛੀ ਉਦਯੋਗ ਤੇ ਸਮੁੰਦਰ ਦਾ ਅੰਦਰੂਨੀ ਜੀਵਨ ਬਰਬਾਦ ਹੋ ਸਕਦਾ ਹੈ, ਜਿਸ ਦੇ ਨਾਲ ਸਾਲ 2050 ਤੱਕ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਇਹ 14 ਸਮੁੰਦਰ ਤੱਟੀ ਦੇਸ਼ਾਂ ਵਲੋਂ ਕੀਤੀ ਗਈ ਇਕ ਸਟੱਡੀ ਵਿਚ ਕਿਹਾ ਗਿਆ ਹੈ।
ਮੈਡਰਿਡ ਵਿਚ ਸੰਯੁਕਤ ਰਾਸ਼ਟਰ ਜਲਵਾਯੂ ਸਿਖਰ ਸੰਮੇਲਨ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਨਾਲ ਕਿਨਾਰੀ ਦੇਸ਼ਾਂ ਨੂੰ ਘੱਟ ਆਰਥਿਕ ਨੁਕਸਾਨ ਹੋਵੇਗਾ ਪਰ ਇਸ ਦੇ ਲਈ ਉਹਨਾਂ ਨੂੰ ਉਦਯੋਗ ਨੂੰ ਸਮੁੰਦਰ ਦੇ ਹਾਲਾਤ ਅਨੁਸਾਰ ਢਾਲਣਾ ਪਵੇਗਾ। ਖੋਜਕਾਰਾਂ ਦਾ ਕਹਿਣਾ ਹੈ ਕਿ ਮਹਾਸਾਗਰਾਂ ਵਿਚ ਗਰਮੀ ਵਧਣ ਨਾਲ ਪਾਣੀ ਜ਼ਹਿਰੀਲਾ ਹੋ ਜਾਂਦਾ ਹੈ ਤੇ ਮੱਛੀਆਂ ਠੰਡੇ ਪਾਣੀ ਵਿਚ ਹੀ ਜ਼ਿੰਦਾ ਰਹਿ ਸਕਦੀਆਂ ਹਨ। ਭੂ-ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿਚ ਮੱਛੀ ਉਦਯੋਗ ਵਿਚ ਗਿਰਾਵਟ ਆਵੇਗੀ ਜਦੋਂ ਕਿ ਆਰਕਟੀਕ ਤੇ ਅੰਟਾਰਕਟਿਕ ਮਹਾਸਾਗਰਾਂ ਵਿਚ ਮੱਛੀ ਉਦਯੋਗ ਵਧਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਕੋਰਲੋਂ ਦੀ ਮੌਤ ਦੇ ਕਾਰਨ ਮੂੰਗਾ ਭਿੱਤੀ ਸੈਲਾਨੀ ਸਥਾਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ, ਜਿਸ ਦੇ ਨਾਲ ਕਈ ਸਮੁੰਦਰ ਕਿਨਾਰੀ ਦੇਸ਼ਾਂ ਵਿਚ ਸਾਲਾਂ ਤੋਂ ਚਲੇ ਆ ਰਹੇ ਇਸ ਕਈ ਅਰਬ ਡਾਲਰ ਦੇ ਇਸ ਉਦਯੋਗ ਦਾ ਸਫਾਇਆ ਹੋ ਸਕਦਾ ਹੈ।