ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼
Tuesday, Sep 13, 2022 - 10:38 AM (IST)
ਜਲੰਧਰ/ਵਾਸ਼ਿੰਗਟਨ (ਨੈਸ਼ਨਲ ਡੈਸਕ)- ਪਹਿਲੀ ਵਾਰ ਮਾਂ-ਬਾਪ ਬਣਨ ਨਾਲ ਅਕਸਰ ਮਾਂ ’ਚ ਕਈ ਬਦਲਾਅ ਅਤੇ ਸਮੱਸਿਆਵਾਂ ਆ ਜਾਂਦੀਆਂ ਹਨ। ਹਾਲਾਂਕਿ, ਮਰਦਾਂ ਵਿਚ ਹੋਣ ਵਾਲੇ ਬਦਲਾਅ ਦੀ ਚਰਚਾ ਘੱਟ ਹੀ ਹੁੰਦੀ ਹੈ। ਹਾਲ ਹੀ ’ਚ ਇਕ ਅੰਤਰਰਾਸ਼ਟਰੀ ਅਧਿਐਨ ’ਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਪਿਤਾ ਬਣਨ ਵਾਲੇ ਮਰਦਾਂ ਦੇ ਦਿਮਾਗ਼ ’ਚ ਮੌਜੂਦ ਕਾਰਟਿਕਲ ਵਾਲੀਅਮ ’ਚ ਇਕ ਜਾਂ ਦੋ ਫ਼ੀਸਦੀ ਤੱਕ ਦੀ ਕਮੀ ਆਉਂਦੀ ਹੈ। ਇਹ ਇਕ ਤਰ੍ਹਾਂ ਦਾ ਸੁੰਗੜਨ ਹੈ, ਜੋ ਦਿਮਾਗ਼ ਦੇ ਡਿਫਾਲਟ ਮੋਡ ਨੈੱਟਵਰਕ ਨਾਲ ਜੁੜਿਆ ਹੁੰਦਾ ਹੈ। ਜਿਵੇਂ ਹੀ ਮਰਦ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਉਹ ਹੁਣ ਪਿਤਾ ਬਣ ਚੁੱਕਾ ਹੈ, ਉਸ ਦਾ ਦਿਮਾਗ਼ ਸੁੰਗੜਨ ਲੱਗਦਾ ਹੈ। ਇਹ ਅਧਿਐਨ ਹਾਲ ਹੀ ’ਚ ਸੇਰੇਬ੍ਰਲ ਕੋਰਟੈਕਸ ’ਚ ਪ੍ਰਕਾਸ਼ਿਤ ਹੋਇਆ ਹੈ।
ਇਹ ਵੀ ਪੜ੍ਹੋ: ਚੀਨ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਭਾਰਤ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਚੇਤਾਵਨੀ
ਦਿਮਾਗ਼ ਦਾ ਸੁੰਗੜਨਾ ਨੁਕਸਾਨਦੇਹ ਨਹੀਂ
ਖੋਜਕਾਰਾਂ ਦਾ ਮੰਨਣਾ ਹੈ ਕਿ ਕੋਰਟੀਕਲ ਵਾਲੀਅਮ ’ਚ ਆਉਣ ਵਾਲੀ ਕਮੀ ਕੋਈ ਬੁਰੀ ਗੱਲ ਨਹੀਂ ਹੈ, ਅਸਲ ’ਚ ਇਹ ਦਿਮਾਗ਼ ਦੀ ਸ਼ੁੱਧਤਾ ਨੂੰ ਵਧਾਉਂਦੀ ਹੈ ਅਤੇ ਇਸ ਨੂੰ ਜ਼ਿਆਦਾ ਰਿਫਾਇਨ ਕਰਦਾ ਹੈ। ਇਸ ਨਾਲ ਬੱਚੇ ਨਾਲ ਉਸ ਦਾ ਮਾਨਸਿਕ ਸਬੰਧ ਵਧੀਆ ਹੁੰਦਾ ਹੈ। ਬੱਚੇ ਨਾਲ ਉਸਦੇ ਰਿਸ਼ਤੇ ’ਚ ਪਿਆਰ ਵਧਦਾ ਹੈ। ਮਾਂ ਬਣਨ ਵਾਲੀਆਂ ਔਰਤਾਂ ਦੇ ਮੁਕਾਬਲੇ ਇਹ ਥੋੜ੍ਹਾ ਵੱਧ ਹੁੰਦਾ ਹੈ। ਇਸ ਲਈ ਬੱਚੇ ਨਾਲ ਉਨ੍ਹਾਂ ਦਾ ਲਗਾਅ, ਪਿਆਰ ਅਤੇ ਸਬੰਧ ਹੋਰ ਸੰਘਣਾ ਅਤੇ ਡੂੰਘਾ ਹੁੰਦਾ ਹੈ। ਜ਼ਿਆਦਾ ਮਜ਼ਬੂਤ ਰਿਸ਼ਤਾ ਹੁੰਦਾ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!
40 ਲੋਕਾਂ ’ਤੇ ਕੀਤਾ ਗਿਆ ਗਿਆ ਅਧਿਐਨ
ਪਹਿਲਾਂ ਹੋਏ ਅਧਿਐਨ ’ਚ ਇਹ ਦੱਸਿਆ ਗਿਆ ਸੀ ਕਿ ਬੱਚੇ ਦੇ ਜਨਮ ਤੋਂ ਬਾਅਦ ਪਿਤਾ ਬਣਨ ਵਾਲੇ ਮਰਦ ਦੇ ਦਿਮਾਗ਼ ’ਚ ਮਾਮੂਲੀ ਬਦਲਾਅ ਆਉਂਦਾ ਹੈ। ਨਵੇਂ ਅਧਿਐਨ ’ਚ ਇਸ ਗੱਲ ’ਤੇ ਧਿਆਨ ਦਿੱਤਾ ਗਿਆ ਹੈ ਕਿ ਕਿੰਨਾ ਅਤੇ ਕਿਸ ਤਰ੍ਹਾਂ ਦਾ ਬਦਲਾਅ ਹੁੰਦਾ ਹੈ। ਇਹ ਅਧਿਐਨ ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ (ਐੱਮ. ਆਰ. ਆਈ.) ਡਾਟਾ ’ਤੇ ਆਧਾਰਤ ਹੈ, ਜਿਸ ’ਚ ਪਹਿਲੀ ਵਾਰ ਪਿਤਾ ਬਣੇ 40 ਲੋਕਾਂ ਦੇ ਦਿਮਾਗ਼ ਦਾ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 20 ਸਪੇਨ ਦੇ ਹਨ, ਜਦੋਂ ਕਿ 20 ਅਮਰੀਕਾ ਤੋਂ ਹਨ। ਇਸ ਤੋਂ ਇਲਾਵਾ ਸਪੇਨ ’ਚ 17 ਹੋਰ ਉਨ੍ਹਾਂ ਲੋਕਾਂ ਦੇ ਦਿਮਾਗ਼ ਦਾ ਵੀ ਅਧਿਐਨ ਕੀਤਾ ਗਿਆ ਹੈ ਜਿਨ੍ਹਾਂ ਦੇ ਬੱਚੇ ਨਹੀਂ ਹਨ। ਸਾਰੇ ਡਾਟਾ ਨੂੰ ਇਕੱਠਾ ਜਮ੍ਹਾਂ ਕਰਨ ਤੋਂ ਬਾਅਦ, ਦੋ ਪ੍ਰਯੋਗਸ਼ਾਲਾਵਾਂ ’ਚ ਉਨ੍ਹਾਂ ਦੇ ਦਿਮਾਗ਼ ਦੀ ਮਾਤਰਾ, ਮੋਟਾਈ ਅਤੇ ਸੰਰਚਨਾਤਮਕ ਵਿਕਾਸ ਦਾ ਅਧਿਐਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 67 ਸਾਲ ਦੇ ਸ਼ਖ਼ਸ ਨੇ 31 ਸਾਲ ਦੀ ਕੁੜੀ ਨੂੰ ਦਿੱਤਾ ਅਜਿਹਾ ਤੋਹਫ਼ਾ, ਤੁਰੰਤ ਵਿਆਹ ਲਈ ਹੋ ਗਈ ਰਾਜ਼ੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।