ਆਸਟ੍ਰੇਲੀਆ ਨੇ 70 ਸਾਲ ਪੁਰਾਣੀ ਡੀਜ਼ਲ ਟਰੇਨ ਨੂੰ ਸੋਲਰ 'ਚ ਬਦਲਿਆ
Monday, Mar 04, 2019 - 11:08 AM (IST)

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੇ ਬੇਰੋਨ ਬੇਅ ਸ਼ਹਿਰ 'ਚ ਦੁਨੀਆ ਦੀ ਪਹਿਲੀ ਸੋਲਰ ਟਰੇਨ ਚੱਲਦੀ ਹੈ। ਇਸ ਟੂਰਿਸਟ ਟਰੇਨ ਦਾ ਨਾਂ 'ਸਨਲਾਈਟ ਐਕਸਪ੍ਰੈੱਸ' ਹੈ। ਇਹ ਬੇਰਾਨ ਬੇਅ ਸ਼ਹਿਰ ਦੇ 3 ਕਿਲੋ ਮੀਟਰ ਦੇ ਦਾਇਰੇ 'ਚ ਚੱਲਦੀ ਹੈ। ਸਾਲ 1949 ਤੋਂ ਇਸ ਰੂਟ 'ਤੇ ਡੀਜ਼ਲ ਇੰਜਣ ਨਾਲ ਟਰੇਨ ਚੱਲਦੀ ਸੀ। ਬੇਰਾਨ ਬੇਅ ਰੇਲਰੋਡ ਕੰਪਨੀ ਨੇ ਇਸ ਨੂੰ ਦੋ ਸਾਲਾਂ ਦੀ ਮਿਹਨਤ ਮਗਰੋਂ ਸੋਲਰ ਇੰਜਣ 'ਚ ਬਦਲਿਆ। ਇਸ ਦਾ ਮਕਸਦ ਇਹ ਸੀ ਕਿ ਬੇਰਾਨ ਬੇਅ ਇਲਾਕਾ ਪ੍ਰਦੂਸ਼ਣ ਮੁਕਤ ਰਹੇ। ਸਥਾਨਕ ਲੋਕ ਟਰੇਨ ਨੂੰ ਸੂਰਜੀ ਊਰਜਾ ਨਾਲ ਚਲਾਉਣ ਦੀ ਮੰਗ ਕਰ ਰਹੇ ਸਨ, ਜਿਸ ਨੂੰ ਪੂਰਾ ਕੀਤਾ ਗਿਆ। ਟਰੇਨ 'ਚ ਦੋ ਡੱਬੇ ਹਨ। ਇਹ 140 ਕਿਲੋਮੀਟਰ ਦੀ ਰਫਤਾਰ ਨਾਲ ਚੱਲ ਸਕਦੀ ਹੈ ਪਰ ਸੈਰ ਦੇ ਲਿਹਾਜ ਨਾਲ ਇਸ ਨੂੰ 40 ਕਿਲੋਮੀਟਰ ਤੋਂ ਜ਼ਿਆਦਾ ਦੀ ਰਫਤਾਰ ਨਾਲ ਨਹੀਂ ਚਲਾਇਆ ਜਾਂਦਾ।
ਟਰੇਨ 'ਚ ਖਾਣਾ ਅਤੇ ਬੀਅਰ ਮੁਫਤ—
ਇਹ ਸਨਲਾਈਟ ਐਕਸਪ੍ਰੈੱਸ ਟਰੇਨ ਤਟੀ ਇਲਾਕਿਆਂ ਤੋਂ ਲੰਘਦੀ ਹੈ। ਇਸ ਦਾ ਦੋਵੇਂ ਪਾਸੇ ਦਾ ਕਿਰਾਇਆ 160 ਰੁਪਏ ਹੈ। ਇਨ੍ਹਾਂ 'ਚ ਖਾਣਾ ਅਤੇ ਬੀਅਰ ਮੁਫਤ 'ਚ ਮਿਲਦੀ ਹੈ। ਸੈਲਾਨੀਆਂ ਨੂੰ ਇਹ ਕਾਫੀ ਪਸੰਦ ਆਉਂਦੀ ਹੈ।
ਛੱਤ 'ਤੇ ਲੱਗੇ ਹਨ 40 ਸੋਲਰ ਪੈਨਲ—
ਸਨਲਾਈਟ ਐਕਸਪ੍ਰੈੱਸ ਦੀ ਛੱਤ 'ਤੇ 40 ਸੋਲਰ ਪੈਨਲ ਲੱਗੇ ਹਨ। ਇਹ ਇਕ ਦਿਨ 'ਚ 36.5 ਕਿਲੋਵਾਟ ਬਿਜਲੀ ਬਣਾ ਸਕਦੇ ਹਨ। ਇਸ 'ਚ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਵੀ ਲੱਗਾ ਹੈ। ਬ੍ਰੇਕ ਲਗਾਉਣ 'ਤੇ ਇਹ ਸਿਸਟਮ ਬੈਟਰੀ ਚਾਰਜ ਕਰਦਾ ਹੈ। ਰਾਤ ਅਤੇ ਬੱਦਲਾਂ ਵਾਲੇ ਮੌਸਮ 'ਚ ਬੈਟਰੀ ਚਾਰਜਿੰਗ ਲਈ ਟਰੇਨ 'ਚ ਇਲੈਕਟ੍ਰੋਨਿਕ ਗ੍ਰਿਡ ਵੀ ਲੱਗੇ ਹਨ। ਲੋਕ ਇਸ ਨੂੰ ਕਾਫੀ ਪਸੰਦ ਕਰਦੇ ਹਨ ਕਿਉਂਕਿ ਇਹ ਸਸਤੀ ਹੈ ਅਤੇ ਵਾਤਾਵਰਣ ਲਈ ਨੁਕਸਾਨਦਾਇਕ ਵੀ ਨਹੀਂ ਹੈ।