ਨਿਊਜਰਸੀ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਸੌਂਪੀ ਅਹਿਮ ਜ਼ਿੰਮੇਵਾਰੀ

Monday, Oct 23, 2023 - 11:54 AM (IST)

ਨਿਊਜਰਸੀ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਸੌਂਪੀ ਅਹਿਮ ਜ਼ਿੰਮੇਵਾਰੀ

ਨਿਊਜਰਸੀ (ਰਾਜ ਗੋਗਨਾ)- ਨਿਊਜਰਸੀ ਦੇ ਸ਼ਹਿਰ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਗਲੋਬਲ ਚੁਣੌਤੀਆਂ ਦੇ ਨਾਲ ਨਜਿੱਠਣ ਲਈ ਚੁਣਿਆ ਹੈ। ਦੇਸ਼ ਭਰ ਤੋਂ ਚੁਣੇ ਗਏ 22 ਅਧਿਕਾਰੀਆਂ ਵਿੱਚੋਂ ਉਹ ਭਾਰਤੀ ਮੂਲ ਦੇ ਪਹਿਲੇ ਸਿੱਖ ਹਨ। ਜਾਰੀ ਕੀਤੀ ਗਈ ਤਾਜ਼ਾ ਅਪਡੇਟ ਵਿਚ ਦੱਸਿਆ ਗਿਆ ਕਿ ਨਿਊਜਰਸੀ ਸੂਬੇ ਦੇ ਸ਼ਹਿਰ ਹੋਬੋਕੇਨ, ਨਿਊਜਰਸੀ ਰਾਜ ਦੇ ਪਹਿਲੇ ਸਿੱਖ ਮੇਅਰ ਰਵੀ ਭੱਲਾ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੀਆਂ "ਗਲੋਬਲ ਚੁਣੌਤੀਆਂ" ਨੂੰ ਹੱਲ ਕਰਨ ਲਈ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਸਥਾਨਕ ਨੇਤਾਵਾਂ ਦੀ ਸ਼ੁਰੂਆਤੀ ਅਸੈਂਬਲੀ ਲਈ ਚੁਣੇ ਗਏ ਹਨ। 

ਮੇਅਰ ਰਵੀ ਭੱਲਾ ਦੀ ਜਨਤਾ ਪ੍ਰਤੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਅਸੈਂਬਲੀ ਸਥਾਨਕ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਵਵਿਆਪੀ ਮਾਮਲਿਆਂ ਜਿਵੇਂ ਕਿ ਜਲਵਾਯੂ ਤਬਦੀਲੀ, ਜਨਤਕ ਸਿਹਤ, ਵਿਦੇਸ਼ੀ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਦੇਖਣਗੇ। ਆਪਣੇ ਛੋਟੇ ਜਿਹੇ ਸੰਬੋਧਨ ਵਿੱਚ ਸਿੱਖ ਮੇਅਰ ਭੱਲਾ ਨੇ ਕਿਹਾ, “ਮੈਂ ਰਾਜਦੂਤ ਨੀਨਾ ਹੈਚੀਗਿਅਨ ਅਤੇ ਅਮਰੀਕੀ ਵਿਦੇਸ਼ ਵਿਭਾਗ ਅਤੇ ਸਥਾਨਕ ਨੇਤਾਵਾਂ ਦਾ ਬਹੁਤ ਧੰਨਵਾਦੀ ਹਾਂ, ਜਿੰਨਾਂ ਨੇ ਇਸ ਉਦਘਾਟਨੀ ਸਮਾਰੋਹ ਵਿੱਚ ਮੈਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਮੈਂ ਤਹਿ ਦਿਲੋਂ ਸ਼ੁੱਕਰਗੁਜ਼ਾਰ ਹਾਂ ਅਤੇ ਇਹ ਅਹਿਮ ਭੂਮਿਕਾ ਲਗਨ ਅਤੇ ਇਮਾਨਦਾਰੀ ਦੇ ਨਾਲ ਨਿਭਾਵਾਂਗਾ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਡਿਪਲੋਮੈਟਿਕ ਵਿਵਾਦ 'ਤੇ ਘਿਰੇ ਟਰੂਡੋ, ਵਿਰੋਧੀ ਧਿਰ ਦੇ ਨੇਤਾ ਨੇ ਦੱਸਿਆ ਕਮਜ਼ੋਰ ਆਗੂ

ਉਹਨਾਂ ਕਿਹਾ ਕਿ ਸਾਡੇ ਦੇਸ਼ ਭਰ ਵਿੱਚ ਵਿਭਿੰਨ ਸ਼ਹਿਰਾਂ ਅਤੇ ਰਾਜਾਂ ਦੇ ਨੇਤਾਵਾਂ ਨਾਲ ਸਹਿਯੋਗ ਕਰਨਾ ਮੇਰੇ ਲਈ ਇਹ ਇੱਕ ਬਹੁਤ ਵੱਡਾ ਸਨਮਾਨ ਹੈ। ਅਸੀਂ ਨਵੀਨਤਾਕਾਰੀ ਨੀਤੀਆਂ ਬਣਾਉਣ ਵਿੱਚ ਮਦਦ ਕਰਨਾ ਜਾਰੀ ਰੱਖਾਂਗੇ ਜੋ ਵਿਸ਼ਵਵਿਆਪੀ ਚੁਣੌਤੀਆਂ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕਰਦੀਆਂ ਹਨ। ਇਹਨਾਂ ਚੁਣੌਤੀਆਂ ਦਾ ਹੋਬੋਕੇਨ ਸਿਟੀ ਦਾ ਭਾਈਚਾਰਾ, ਹੋਰ ਬਹੁਤ ਸਾਰੇ ਲੋਕ ਹਰ ਰੋਜ਼ ਸਾਹਮਣਾ ਕਰਦੇ ਹਨ। ਇਹਨਾਂ ਚੁਣੌਤੀਆਂ ਵਿਚ ਜਲਵਾਯੂ ਪਰਿਵਰਤਨ ਦੇ ਵਧਦੇ ਪ੍ਰਭਾਵ ਵੀ ਸ਼ਾਮਿਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News