ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਦੀ ਪਹਿਲੀ ਤਸਵੀਰ ਆਈ ਸਾਹਮਣੇ, ਦਿਸਦਾ ਹੈ ਅਜਿਹਾ
Monday, Nov 29, 2021 - 12:23 PM (IST)
ਰੋਮ : ਇਟਲੀ ਦੇ ਰੋਮ ਦੇ ਮਸ਼ਹੂਰ ਬੈਂਬਿਨੋ ਗੇਸੂ ਹਸਪਤਾਲ ਨੇ ਦੱਖਣੀ ਅਫਰੀਕਾ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਦੀ ਪਹਿਲੀ ਤਸਵੀਰ ਜਾਰੀ ਕੀਤੀ ਹੈ। ਇਸ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਓਮੀਕ੍ਰੋਨ ਵਿਚ ਡੈਲਟਾ ਵੇਰੀਐਂਟ ਤੋਂ ਜ਼ਿਆਦਾ ਮਿਊਟੇਸ਼ਨ ਹੁੰਦਾ ਹੈ। ਓਮੀਕ੍ਰੋਨ ਦੀ 3ਡੀ ਤਸਵੀਰ ਜਾਰੀ ਕੀਤੀ ਗਈ ਹੈ, ਜੋ ਇਕ ਮੈਪ ਦੀ ਤਰ੍ਹਾਂ ਦਿਸਦਾ ਹੈ। ਵਿਗਿਆਨੀਆਂ ਮੁਤਾਬਕ ਓਮੀਕ੍ਰੋਨ ਦੇ ਉਪਰੀ ਹਿੱਸੇ ਵਿਚ ਪ੍ਰੋਟੀਨ ਹੁੰਦਾ ਹੈ, ਜੋ ਮਨੁੱਖ ਦੀਆਂ ਕੋਸ਼ਿਕਾਵਾਂ ਨਾਲ ਸੰਪਰਕ ਕਰਦਾ ਹੈ। ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਓਮੀਕ੍ਰੋਨ, ਡੈਲਟਾ ਵੇਰੀਐਂਟ ਤੋਂ ਜ਼ਿਾਆਦਾ ਖ਼ਤਰਨਾਕ ਹੈ, ਕਿਉਂਕਿ ਉਹ ਪੁਰਾਣੇ ਵੇਰੀਐਂਟ ਦੀ ਤੁਲਨਾ ਵਿਚ ਜ਼ਿਆਦਾ ਮਿਊਟੇਟ ਹੁੰਦਾ ਹੈ।
ਇਹ ਵੀ ਪੜ੍ਹੋ : ‘ਓਮੀਕ੍ਰੋਨ’ ਦੀ ਦਹਿਸ਼ਤ ’ਚ 14 ਹੋਰ ਦੇਸ਼ਾਂ ਨੇ ਕੀਤੀ ‘ਐਂਟਰੀ ਬੈਨ’
ਵਿਗਿਆਨੀਆਂ ਨੇ ਕਿਹਾ ਕਿ ਜਦੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ’ਤੇ ਹੋਰ ਖੋਜ ਕੀਤੀ ਜਾਏਗੀ ਤਾਂ ਹੀ ਪਤਾ ਲੱਗੇਗਾ ਕਿ ਇਹ ਵੇਰੀਐਂਟ ਨਿਊਟਰਲ ਹੈ, ਘੱਟ ਖ਼ਤਰਨਾਕ ਹੈ ਜਾਂ ਪਿਛਲੇ ਵੇਰੀਐਂਟ ਤੋਂ ਜ਼ਿਆਦਾ ਖ਼ਤਰਨਾਕ ਹੈ। ਮਿਲਾਨ ਸਟੇਟ ਯੂਨੀਵਰਸਿਟੀ ਦੇ ਕਲੀਨਿਕਲ ਮਾਈਕ੍ਰੋਬਾਇਓਲਾਜੀ ਡਿਪਾਰਟਮੈਂਟ ਦੀ ਪ੍ਰੋਫੈਸਰ ਕਲਾਡੀਆ ਅਲਟੇਰੀ ਨੇ ਕਿਹਾ ਕਿ ਖੋਜ ਟੀਮ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਿਊਟੇਸ਼ਨ ਦੇ ਬਾਰੇ ਵਿਚ ਪਤਾ ਕਰਨ ਲਈ ਉਸ ਦੇ 3ਡੀ ਸਟਰਕਚਰ ’ਤੇ ਫੋਕਸ ਕਰ ਰਹੀ ਹੈ। ਓਮੀਕ੍ਰੋਨ ਦੀ ਇਹ ਤਸਵੀਰ ਦੱਖਣੀ ਅਫਰੀਕਾ, ਬੋਤਸਵਾਨਾ ਅਤੇ ਹਾਂਗ-ਕਾਂਗ ਦੇ ਵਿਗਿਆਨੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕ੍ਰੋਨ’ ਨੇ ਦੁਨੀਆ ਭਰ ’ਚ ਫੈਲਾਈ ਦਹਿਸ਼ਤ, WHO ਨੇ ਦਿੱਤਾ ਇਹ ਬਿਆਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।