ਚੀਨ ਦੀ ਰਾਜਧਾਨੀ ਬੀਜਿੰਗ 'ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ

Monday, Jan 27, 2020 - 10:54 PM (IST)

ਚੀਨ ਦੀ ਰਾਜਧਾਨੀ ਬੀਜਿੰਗ 'ਚ ਕੋਰੋਨਾਵਾਇਰਸ ਨਾਲ ਪਹਿਲੀ ਮੌਤ

ਬੀਜਿੰਗ - ਬੀਜਿੰਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਨਵੇਂ ਘਾਤਕ ਕੋਰੋਨਾਵਾਇਰਸ ਨਾਲ ਚੀਨ ਦੀ ਰਾਜਧਾਨੀ ਬੀਜ਼ਿੰਗ ਵਿਚ ਪਹਿਲੀ ਮੌਤ ਹੋਣ ਦੀ ਰਿਪੋਰਟ ਦਿੱਤੀ ਹੈ। ਇਹ ਵਾਇਰਸ ਤੇਜ਼ੀ ਨਾਲ ਪੂਰੀ ਦੁਨੀਆ ਵਿਚ ਫੈਲ ਰਿਹਾ ਹੈ, ਜਿਸ ਨਾਲ 81 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ ਅਤੇ ਦੁਨੀਆ ਭਰ ਵਿਚ ਚਿੰਤਾ ਦਾ ਮਾਹੌਲ ਹੈ।

ਸ਼ਹਿਰ ਦੇ ਸਿਹਤ ਕਮਿਸ਼ਨ ਨੇ ਆਖਿਆ ਕਿ ਮਿ੍ਰਤਕ 50 ਸਾਲ ਦਾ ਸ਼ਖਸ ਹੈ। ਉਹ 8 ਜਨਵਰੀ ਨੂੰ ਵੁਹਾਨ ਗਿਆ ਸੀ ਅਤੇ ਉਥੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਬੁਖਾਰ ਹੋ ਗਿਆ ਸੀ। ਇਸ ਵਾਇਰਸ ਦਾ ਕੇਂਦਰ ਵੁਹਾਨ ਵਿਚ ਹੀ ਹੈ। ਉਸ ਦੀ ਸਾਹ ਪ੍ਰਣਾਲੀ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਨਾਲ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਦੱਸ ਦਈਏ ਕਿ ਇਸ ਵਾਇਰਸ ਨਾਲ ਚੀਨ ਵਿਚ ਹੀ ਕਰੀਬ 81 ਮੌਤਾਂ ਹੋ ਚੁੱਕੀਆਂ ਹਨ ਅਤੇ 2700 ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀਡ਼ਤ ਪਾਏ ਗਏ ਹਨ। ਇਸ ਤੋਂ ਇਲਾਵਾ ਇਹ ਵਾਇਰਸ ਕੈਨੇਡਾ, ਅਮਰੀਕਾ, ਯੂਰਪ, ਨੇਪਾਲ, ਹਾਂਗਕਾਂਗ ਸਣੇ ਕਈ ਦੇਸ਼ਾਂ ਵਿਚ ਫੈਲ ਚੁੱਕਿਆ ਹੈ।


author

Khushdeep Jassi

Content Editor

Related News