ਸਾਵਧਾਨ! ਨਾਈਜੀਰੀਆ ’ਚ ਮੰਕੀਪਾਕਸ ਨਾਲ ਪਹਿਲੀ ਮੌਤ, 21 ਮਾਮਲਿਆਂ ਦੀ ਪੁਸ਼ਟੀ

Tuesday, May 31, 2022 - 10:49 AM (IST)

ਸਾਵਧਾਨ! ਨਾਈਜੀਰੀਆ ’ਚ ਮੰਕੀਪਾਕਸ ਨਾਲ ਪਹਿਲੀ ਮੌਤ, 21 ਮਾਮਲਿਆਂ ਦੀ ਪੁਸ਼ਟੀ

ਅਬੁਜਾ (ਏਜੰਸੀ)- ਨਾਈਜੀਰੀਆ ’ਚ ਇਸ ਸਾਲ ਮੰਕੀਪਾਕਸ ਨਾਲ ਮੌਤ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਰੋਗ ਕੰਟਰੋਲ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਨਾਈਜੀਰੀਆ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਨੇ ਐਤਵਾਰ ਨੂੰ ਕਿਹਾ ਕਿ ਇਸ ਸਾਲ 66 ਸ਼ੱਕੀ ਮਾਮਲਿਆਂ ਵਿਚੋਂ ਮੰਕੀਪਾਕਸ ਦੇ 21 ਮਾਮਲਿਆਂ ਦੀ ਪੁਸ਼ਟੀ ਹੋਈ। ਨਾਈਜੀਰੀਆ ਅਤੇ ਪੱਛਮੀ ਅਤੇ ਮੱਧ ਅਫਰੀਕਾ ਦੇ ਹੋਰ ਹਿੱਸਿਆਂ ਵਿਚ ਇਹ ਸਥਾਨਕ ਪੱਧਰ ਦੀ ਮਹਾਮਾਰੀ ਹੈ। ਸੀ. ਡੀ. ਸੀ. ਨੇ ਕਿਹਾ ਕਿ ਕਈ ਰੋਗਾਂ ਨਾਲ ਪੀੜਤ ਅਤੇ ਕਮਜ਼ੋਰ ਇਮਿਊਨਿਟੀ ਵਾਲੇ 40 ਸਾਲਾ ਇਕ ਮਰੀਜ਼ ਦੀ ਮੌਤ ਹੋ ਗਈ। ਨਾਈਜੀਰੀਆ ਵਿਚ ਸਤੰਬਰ 2017 ਤੋਂ ਇਹ ਬੀਮਾਰੀ ਵੱਡੇ ਪੱਧਰ ’ਤੇ ਨਹੀਂ ਫੈਲੀ ਸੀ ਪਰ ਕੁਝ ਮਾਮਲੇ ਆਉਂਦੇ ਰਹੇ ਹਨ।

ਇਹ ਵੀ ਪੜ੍ਹੋ: ਕੈਨੇਡਾ ਦੇ ਕਈ ਹੋਰ ਕਾਲਜ ਹੋ ਸਕਦੇ ਹਨ ਦੀਵਾਲੀਆ, ਭਾਰਤੀ ਵਿਦਿਆਰਥੀਆਂ ਦੇ ਕਰੋੜਾਂ ਰੁਪਏ ਡੁੱਬਣ ਦਾ ਖ਼ਤਰਾ

ਸੀ.ਡੀ.ਸੀ. ਨੇ ਕਿਹਾ ਕਿ 2017 ਤੋਂ 36 ਰਾਜਾਂ ਵਿਚੋਂ 22 ਵਿਚ ਘੱਟੋ-ਘੱਟ 247 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਮੌਤ ਦਰ 3.6 ਫ਼ੀਸਦੀ ਰਹੀ। ਯੂਰਪ ਅਤੇ ਅਮਰੀਕਾ ਵਿਚ ਮੰਕੀਪਾਕਸ ਦੇ ਮਾਮਲਿਆਂ ਵਿਚ ਵਾਧੇ ਦੇ ਕਾਰਨ ਉਨ੍ਹਾਂ ਦੇਸ਼ਾਂ ਵਿਚ ਵੀ ਚਿੰਤਾਵਾਂ ਵੱਧ ਗਈਆਂ ਹਨ, ਜਿੱਥੇ ਹਾਲ ਹੀ ਦੇ ਸਾਲਾਂ ਵਿਚ ਕੋਈ ਮਾਮਲਾ ਨਹੀਂ ਆਇਆ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ 20 ਤੋਂ ਜ਼ਿਆਦਾ ਦੇਸ਼ਾਂ ਵਿਚ ਇਸ ਬੀਮਾਰੀ ਦੇ ਕਰੀਬ 200 ਮਾਮਲੇ ਆਏ ਹਨ। ਅਫਰੀਕਾ ਦੇ ਬਾਹਰ ਮੰਕੀਪਾਕਸ ਦੇ ਇੰਨੇ ਮਾਮਲੇ ਪਹਿਲਾਂ ਕਦੇ ਨਹੀਂ ਆਏ ਸਨ। ਨਾਈਜੀਰੀਆ ਤੋਂ ਬ੍ਰਿਟੇਨ ਗਏ ਇਕ ਵਿਅਕਤੀ ਵਿਚ 4 ਮਈ ਨੂੰ ਮੰਕੀਪਾਕਸ ਸੰਕ੍ਰਮਣ ਦੀ ਪੁਸ਼ਟੀ ਹੋਈ। ਬ੍ਰਿਟਿਸ਼ ਨਾਗਰਿਕ ਦੇ ਦੇਸ਼ ਤੋਂ ਰਵਾਨਾ ਹੋਣ ਦੇ ਬਾਅਦ ਨਾਈਜੀਰੀਆ ਵਿਚ ਇਸ ਬੀਮਾਰੀ ਦੇ 6 ਮਾਮਲਿਆਂ ਦੀ ਪੁਸ਼ਟੀ ਹੋਈ। ਸੀ.ਡੀ.ਸੀ. ਮੁਖੀ ਡਾ. ਇਫੇਦਾਯੋ ਅਦੇਤਿਫਾ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਬ੍ਰਿਟਿਸ਼ ਨਾਗਰਿਕ ਨਾਈਜੀਰੀਆ ਵਿਚ ਸੰਕ੍ਰਮਿਤ ਹੋਇਆ ਸੀ। ਉਨ੍ਹਾਂ ਕਿਹਾ ਕਿ ਨਾਈਜੀਰੀਆ ਮੰਕੀਪਾਕਸ ਦੇ ਪ੍ਰਕੋਪ ਨਾਲ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

ਇਹ ਵੀ ਪੜ੍ਹੋ: ਸਿਡਨੀ 'ਚ ਸਿੱਧੂ ਮੂਸੇਵਾਲਾ ਦੀ ਯਾਦ 'ਚ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ

 


author

cherry

Content Editor

Related News