ਰੂਸ ''ਚ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ, ਦੇਸ਼ ''ਚ ਇਨਫੈਕਸ਼ਨ ਦੇ ਮਾਮਲੇ ਹੋਏ 147

Thursday, Mar 19, 2020 - 04:36 PM (IST)

ਮਾਸਕੋ- ਰੂਸ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਬਜ਼ੁਰਗ ਮਹਿਲਾ ਦੀ ਮੌਤ ਹੋਣ ਦੇ ਨਾਲ ਵੀਰਵਾਰ ਨੂੰ ਪਹਿਲੀ ਮੌਤ ਦਰਜ ਕੀਤੀ ਗਈ ਹੈ। ਉਹ ਮਾਸਕੋ ਦੇ ਹਸਪਤਾਲ ਵਿਚ ਦਾਖਲ ਸੀ। ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਇਕ ਬਿਆਨ ਵਿਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਕਿ 79 ਸਾਲਾ ਮਹਿਲਾ ਦੇ ਕੋਰੋਨਾਵਾਇਰਸ ਨਾਲ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਸੀ। ਉਸ ਨੂੰ 13 ਮਾਰਚ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਉਸ ਨੂੰ ਡਾਈਬਟੀਜ਼ ਤੇ ਦਿਲ ਸਬੰਧੀ ਰੋਗ ਵੀ ਸਨ। ਔਰਤ ਜਿਹਨਾਂ ਵੀ ਲੋਕਾਂ ਦੇ ਸੰਪਰਕ ਵਿਚ ਆਈ ਸੀ ਉਹਨਾਂ ਨੂੰ ਵੀ ਆਈਸੋਲੇਟ ਕਰ ਦਿੱਤਾ ਗਿਆ ਹੈ। ਮਾਸਕੋ ਦੇ ਹਸਪਤਾਲ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਔਰਤ ਲੰਬੇ ਸਮੇਂ ਤੋਂ ਕਈ ਰੋਗਾਂ ਨਾਲ ਗ੍ਰਸਤ ਸੀ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨੀਨ ਨੇ ਟਵਿੱਟਰ 'ਤੇ ਕਿਹਾ ਕਿ ਮੰਦਭਾਗਾ ਹੈ ਕਿ ਕੋਰੋਨਾਵਾਇਰਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਹੋਈ ਹੈ। ਅਧਿਕਾਰਿਤ ਅੰਕੜਿਆਂ ਮੁਤਾਬਕ ਰੂਸ ਵਿਚ ਕੋਰੋਨਾਵਾਇਰਸ ਦੇ ਹੁਣ ਤੱਕ 147 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਹਫਤੇ ਕਿਹਾ ਸੀ ਕਿ ਕੋਰੋਨਾਵਾਇਰਸ ਤੋਂ ਖਤਰੇ ਦੀ ਸਥਿਤੀ ਦੇਸ਼ ਵਿਚ ਆਮ ਕਰਕੇ ਕੰਟਰੋਲ ਵਿਚ ਹੈ। ਪ੍ਰਧਾਨ ਮੰਤਰੀ ਮਿਖਾਈਲ ਮਿਸ਼ੁਸਤੀਨ ਨੇ ਵੀਰਵਾਰ ਨੂੰ ਇਕ ਸਰਕਾਰੀ ਬੈਠਕ ਦੌਰਾਨ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਦੇ ਸੰਪਰਕ ਵਿਚ ਨਾ ਆਉਣ ਲਈ ਕਿਹਾ।


Baljit Singh

Content Editor

Related News