ਮਾਰੀਸ਼ੀਅਸ ''ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ
Sunday, Mar 22, 2020 - 12:12 AM (IST)

ਪੋਟਰ ਲੁਈਸ (ਸ਼ਿਨਹੁਆ)- ਮਾਰੀਸ਼ੀਅਸ ਵਿਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਨਾਲ ਇਕ ਵਿਅਕਤੀ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਮਾਰੀਸ਼ੀਅਸ ਦੇ ਸਿਹਤ ਮੰਤਰੀ ਕੈਲੇਸ਼ ਜਗਤਪਾਲ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਨਫੈਕਸ਼ਨ ਦਾ ਸ਼ਿਕਾਰ ਵਿਅਕਤੀ ਬੀਤੀ 21 ਫਰਵਰੀ ਨੂੰ ਬੈਲਜੀਅਮ ਤੋਂ ਮਾਰੀਸ਼ੀਅਸ ਆਇਆ ਸੀ। ਉਹ 14 ਮਾਰਚ ਨੂੰ ਬੁਖਾਰ ਅਤੇ ਖੰਘ ਦੀ ਸ਼ਿਕਾਇਤ 'ਤੇ ਇਕ ਨਿੱਜੀ ਕਲੀਨਿਕ ਵਿਚ ਗਿਆ ਸੀ।
ਬਾਅਦ ਵਿਚ ਉਸ ਨੂੰ ਸਥਾਨਕ ਹਸਪਤਾਲ ਅਤੇ ਫਿਰ ਸੋਉਲੇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ 18 ਮਾਰਚ ਨੂੰ ਅਖੀਰ ਉਸ ਦੀ ਮੌਤ ਹੋ ਗਈ। ਜਗਤਪਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ 17 ਮਾਰਚ ਨੂੰ ਪੀੜਤ ਦਾ ਜਾਂਚ ਪ੍ਰੀਖਣ ਵਿਚ ਨੈਗੇਟਿਵ ਆਇਆ ਸੀ। ਦੂਜੇ ਦਿਨ ਮੈਡੀਕਲ ਮੁਲਾਜ਼ਮਾਂ ਨੇ ਦੁਬਾਰਾ ਜਾਂਚ ਕੀਤੀ ਸੀ, ਪਰ ਉਸ ਦੇ ਰਿਪੋਰਟਰ ਆਉਣ ਤੋਂ ਪਹਿਲਾਂ ਉਸ ਦੀ ਮੌਤ ਹੋ ਗਈ। ਅੱਜ ਆਏ ਰਿਪੋਰਟ ਵਿਚ ਉਸ ਵਿਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਵਿਚ ਪੁਸ਼ਟੀ ਹੋਈ। ਮਾਰੀਸ਼ੀਅਸ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਹੁਣ ਤੱਕ 12 ਮਾਮਲਿਆਂ ਦੀ ਪੁਸ਼ਟੀ ਹੋਈ ਹੈ।