ਬੰਗਲਾਦੇਸ਼ ਦੇ ਰੋਹਿੰਗਿਆ ਕੈਂਪ 'ਚ ਕੋਵਿਡ-19 ਦਾ ਪਹਿਲਾ ਮਾਮਲਾ

Friday, May 15, 2020 - 03:19 PM (IST)

ਬੰਗਲਾਦੇਸ਼ ਦੇ ਰੋਹਿੰਗਿਆ ਕੈਂਪ 'ਚ ਕੋਵਿਡ-19 ਦਾ ਪਹਿਲਾ ਮਾਮਲਾ

ਢਾਕਾ- ਦੱਖਣੀ ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਣਾਰਥੀਆਂ ਦੇ ਲਈ ਬਣੇ ਭੀੜ ਭਰੇ ਵਾਲੇ ਕੈਂਪਾਂ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਕੈਂਪਾਂ ਵਿਚ 10 ਲੱਖ ਤੋਂ ਵਧੇਰੇ ਸ਼ਰਣਾਰਥੀ ਰਹਿੰਦੇ ਹਨ। ਦੇਸ਼ ਦੇ ਸ਼ਰਣਾਰਥੀ ਮਾਮਲਿਆਂ ਦੇ ਕਮਿਸ਼ਨਰ ਮਹਿਬੂਬ ਆਲਮ ਤਾਲੁਕਦਾਰ ਨੇ ਵੀਰਵਾਰ ਨੂੰ ਕਿਹਾ ਕਿ ਰੋਹਿੰਗਿਆ ਭਾਈਚਾਰੇ ਦਾ ਇਕ ਵਿਅਕਤੀ ਤੇ ਕਾਕਸ ਬਾਜ਼ਾਰ ਜ਼ਿਲੇ ਵਿਚ ਰਹਿਣ ਵਾਲੇ ਇਕ ਹੋਰ ਵਿਅਕਤੀ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। 

ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੇ ਬੁਲਾਰੇ ਲੁਈਸ ਡੋਨੋਵਨ ਨੇ 'ਦ ਐਸੋਸੀਏਟਡ ਪ੍ਰੈੱਸ ਨੂੰ ਦੱਸਿਆ ਕਿ ਉਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਹਾਇਤਾ ਵਰਕਰ ਕੈਂਪਾਂ ਵਿਚ ਇਨਫੈਕਸ਼ਨ ਫੈਲਣ ਦੇ ਖਦਸ਼ੇ ਦੇ ਬਾਰੇ ਵਿਚ ਸੰਭਾਵਿਤ ਚਿਤਾਵਨੀ ਦੇ ਰਹੇ ਹਨ। ਇਹਨਾਂ ਕੈਂਪਾਂ ਵਿਚ ਪਲਾਸਟਿਕ ਸ਼ੀਟ ਵਾਲੇ ਤੰਬੂਆਂ ਵਿਚ ਤਕਰੀਬਨ 40 ਹਜ਼ਾਰ ਲੋਕ ਪ੍ਰਤੀ ਵਰਗ ਕਿਲੋਮੀਟਰ ਵਿਚ ਰਹਿ ਰਹੇ ਹਨ। ਇਹ ਬੰਗਲਾਦੇਸ਼ ਦੇ ਔਸਤ ਸੰਘਣੇਪਨ ਤੋਂ 40 ਗੁਣਾ ਵਧੇਰੇ ਹੈ, ਜਿਸ ਨਾਲ ਸ਼ਰਣਾਰਥੀਆਂ ਵਿਚ ਇਨਫੈਕਸ਼ਨ ਫੈਲਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਹਰੇਕ ਝੌਪੜੀ ਮੁਸ਼ਕਿਲ ਨਾਲ 10 ਵਰਗ ਮੀਟਰ ਦੀ ਹੈ ਤੇ ਕਈਆਂ ਵਿਚ 12-12 ਲੋਕ ਇਕੱਠੇ ਰਹਿੰਦੇ ਹਨ।


author

Baljit Singh

Content Editor

Related News