ਇਹ ਹੈ ਦੁਨੀਆ ਦਾ ਅਜਿਹਾ ਪਹਿਲਾਂ ਦੇਸ਼ ਜਿਥੇ ਸਾਰੇ ਬਾਲਗਾਂ ਨੂੰ ਲੱਗ ਚੁੱਕੀ ਹੈ ਕੋਰੋਨਾ ਵੈਕਸੀਨ

Friday, Mar 19, 2021 - 06:48 PM (IST)

ਜਿਬ੍ਰਾਲਟਰ-ਜਿਥੇ ਇਕ ਪਾਸੇ ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤਾਂ ਉਥੇ ਹੀ ਦੂਜੇ ਪਾਸੇ ਜਿਬ੍ਰਾਲਟਰ ਪਹਿਲਾਂ ਅਜਿਹਾ ਦੇਸ਼ ਬਣ ਗਿਆ ਹੈ ਜਿਥੇ ਪੂਰੀ ਬਾਲਗ ਆਬਾਦੀ ਨੂੰ ਵੈਕਸੀਨ ਲੱਗਾ ਦਿੱਤੀ ਗਈ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਵੀਰਵਾਰ ਨੂੰ ਦੱਸਿਆ ਕਿ ਇਸ ਬ੍ਰਿਟਿਸ਼ ਖੇਤਰ ਨੇ ਬੁੱਧਵਾਰ ਨੂੰ ਇਹ ਉਪਲੱਬਧੀ ਹਾਸਲ ਕੀਤੀ। ਜਿਬ੍ਰਾਲਟਰ ਦੀ ਆਬਾਦੀ ਸਿਰਫ 33,000 ਹੈ। ਇਥੇ 4264 ਕੋਰੋਨਾ ਮਰੀਜ਼ ਮਿਲੇ ਸਨ ਜਦਕਿ 94 ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ -ਕੋਵਿਡ-19 ਟੀਕਾ ਲਵਾ ਚੁੱਕੇ ਲੋਕਾਂ ਨੂੰ ਵੀ ਪਾਉਣਾ ਚਾਹੀਦਾ ਮਾਸਕ : CDC

ਮੈਟ ਹੈਨਕਾਕ ਨੇ ਹਾਊਸ ਆਫ ਕਾਮਸਨ 'ਚ ਇਸ ਬਾਰੇ 'ਚ ਦੱਸਿਆ ਕਿ ਮੈਨੂੰ ਇਹ ਦੱਸਣ 'ਚ ਕਾਫੀ ਖੁਸ਼ੀ ਹੋ ਰਹੀ ਹੈ ਕਿ ਜਿਬ੍ਰਾਲਟਰ ਦੁਨੀਆ ਦਾ ਪਹਿਲਾਂ ਅਜਿਹਾ ਦੇਸ਼ ਬਣ ਗਿਆ ਹੈ ਜਿਸ ਨੇ ਆਪਣੀ ਬਾਲਾਗ ਆਬਾਦੀ ਨਾਲ ਵੈਕਸੀਨੇਸ਼ਨ ਪ੍ਰੋਗਰਾਮ ਪੂਰਾ ਕਰ ਲਿਆ ਹੈ। ਉਨ੍ਹਾਂ ਨੇ ਅਗੇ ਕਿਹਾ ਕਿ ਮੈਂ ਇਸ ਸੰਕਟ ਦੇ ਸਮੇਂ 'ਚ ਸਾਰੇ ਜਿਬ੍ਰਾਲਟਰ ਨਾਗਰਿਕਾਂ ਦੇ ਸਬਰ ਅਤੇ ਹੌਂਸਲੇ ਦੀ ਸ਼ਲਾਘਾ ਕਰਦਾ ਹੈ।

ਇਹ ਵੀ ਪੜ੍ਹੋ -ਅਲਾਸਕਾ ਬੈਠਕ ਤੋਂ ਪਹਿਲਾਂ ਹਾਂਗਕਾਂਗ-ਚੀਨ 'ਤੇ ਅਮਰੀਕਾ ਦੀ ਵੱਡੀ ਕਾਰਵਾਈ

ਸਿਹਤ ਮੰਤਰੀ ਨੇ ਅਗੇ ਕਿਹਾ ਕਿ ਮੈਂ ਇਸ ਨਾਲ ਸਹਿਮਤ ਹਾਂ ਕਿ ਟੀਕਾਕਰਨ ਪ੍ਰੋਗਰਾਮ ਬ੍ਰਿਟਿਸ਼ ਫੈਮਿਲੀ ਆਫ ਨੈਸ਼ੰਸ ਦੀ ਟੀਮ ਭਾਵਨਾ ਦੀ ਬਦੌਲਤ ਸਫਲ ਰਿਹਾ ਹੈ। ਚੀਫ ਮਿਨਿਸਟਰ ਫੈਬੀਅਨ ਪਿਕਾਰਡੋ ਨੇ ਟੀਕਾਕਰਨ ਮੁਹਿੰਮ ਲਈ ਯੂਨਾਈਟੇਡ ਕਿੰਗਡਮ ਸਰਕਾਰ ਦਾ ਧੰਨਵਾਦ ਕੀਤਾ। ਜਿਬ੍ਰਾਲਟਰ ਦੀ ਸਫਲਤਾ ਉਸ ਸਮੇਂ ਸਾਹਮਣੇ ਆਈ ਹੈ ਜਦ ਸਪੇਨ ਅਤੇ ਯੂਰਪੀਅਨ ਦੇਸ਼ਾਂ 'ਚ ਐਸਟ੍ਰਾਜੇਨੇਕਾ ਵੈਕਸੀਨ ਨੂੰ ਲੈ ਕੇ ਉਥਲ-ਪੁਥਲ ਹੈ।

ਇਹ ਵੀ ਪੜ੍ਹੋ -ਬ੍ਰਾਜ਼ੀਲ 'ਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 90 ਹਜ਼ਾਰ ਤੋਂ ਵਧੇਰੇ ਮਾਮਲੇ, 2648 ਲੋਕਾਂ ਨੇ ਗੁਆਈ ਜਾਨ

ਹਾਲਾਂਕਿ ਯੂਰਪੀਅਨ ਯੂਨੀਅਨ ਦੀ ਡਰੱਗ ਐਡਮਿਨੀਸਟ੍ਰੇਟਿਵ ਸੰਸਥਾ ਯੂਰਪੀਅਨ ਮੈਡੀਸੀਨ ਏਜੰਸੀ (ਈ.ਐੱਮ.ਏ.) ਨੇ ਐਸਟ੍ਰਾਜੇਨੇਕਾ ਦੀ ਕੋਰੋਨਾ ਵੈਕਸੀਨ ਨੂੰ ਸੁਰੱਖਿਅਤ ਦੱਸਿਆ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ ਸਮੇਤ ਕਈ ਦੇਸ਼ਾਂ ਨੇ ਇਸ ਦਾ ਇਸਤੇਮਾਲ ਸ਼ੁਰੂ ਕਰ ਦਿੱਤਾ ਹੈ। ਏਜੰਸੀ ਨੇ ਦੱਸਿਆ ਕਿ ਉਸ ਦੀ ਸ਼ੁਰੂਆਤੀ ਜਾਂਚ 'ਚ ਵੈਕਸੀਨ ਦੇ ਪ੍ਰਭਾਵ ਨਾਲ ਖੂਨ ਜੰਮਣ ਦੇ ਕੋਈ ਸੰਕੇਤ ਨਹੀਂ ਮਿਲੇ ਹਨ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News