ਫਰਾਂਸ ਤੋਂ ਛੇ ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਪਹੁੰਚੀ ਗ੍ਰੀਸ
Thursday, Jan 20, 2022 - 01:34 PM (IST)
ਏਥਨਜ਼ (ਵਾਰਤਾ): ਫਰਾਂਸ ਤੋਂ ਆਰਡਰ ਕੀਤੇ ਗਏ 24 ਰਾਫੇਲ ਜਹਾਜ਼ਾਂ ਵਿਚੋਂ ਛੇ ਦੀ ਪਹਿਲੀ ਖੇਪ ਗ੍ਰੀਸ ਪਹੁੰਚ ਗਈ ਹੈ। ਅਧਿਕਾਰਤ ਸੂਤਰਾਂ ਮੁਤਾਬਕ ਫਰਾਂਸ 'ਚ ਬਣੇ 24 'ਚੋਂ ਛੇ ਰਾਫੇਲ ਲੜਾਕੂ ਜਹਾਜ਼ ਬੁੱਧਵਾਰ ਨੂੰ ਗ੍ਰੀਸ ਪਹੁੰਚ ਗਏ। ਗ੍ਰੀਸ ਨੇ ਫਰਾਂਸੀਸੀ ਜਹਾਜ਼ ਨਿਰਮਾਤਾ ਕੰਪਨੀ ਨੂੰ 24 ਲੜਾਕੂ ਜਹਾਜ਼ ਬਣਾਉਣ ਦਾ ਆਰਡਰ ਦਿੱਤਾ ਸੀ, ਜਿਨ੍ਹਾਂ ਵਿੱਚੋਂ ਛੇ ਦੀ ਡਿਲੀਵਰੀ ਹੋ ਚੁੱਕੀ ਹੈ। ਬਾਕੀ ਜਹਾਜ਼ ਇਸ ਸਾਲ ਅਤੇ 2023 ਦੇ ਅੰਤ ਤੱਕ ਭੇਜੇ ਜਾਣਗੇ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ : ਗੋਲੀਬਾਰੀ 'ਚ ਤਾਲਿਬਾਨੀ ਕਮਾਂਡਰ ਸਮੇਤ 6 ਲੋਕਾਂ ਦੀ ਮੌਤ
ਯੂਨਾਨੀ ਹਥਿਆਰਬੰਦ ਬਲਾਂ ਦੀ ਰੋਕਥਾਮ ਨੂੰ ਮਜ਼ਬੂਤ ਕਰਨ ਲਈ ਗ੍ਰੀਸ ਨੇ 16 ਮਹੀਨੇ ਪਹਿਲਾਂ ਜੈੱਟ ਖਰੀਦਣ ਦਾ ਫ਼ੈਸਲਾ ਕੀਤਾ ਸੀ, ਜਿਸ ਦੌਰਾਨ ਏਥਨਜ਼ ਅਤੇ ਪੈਰਿਸ ਨੇ ਡਸਾਲਟ ਐਵੀਏਸ਼ਨ ਨਾਲ ਹੋਏ ਸੌਦੇ ਬਾਰੇ ਕਿਹਾ ਹੈ ਕਿ ਇਸ ਨਾਲ ਯੂਨਾਨ ਅਤੇ ਫਰਾਂਸੀਸੀ ਸਬੰਧ ਮਜ਼ਬੂਤ ਹੋਣਗੇ ਅਤੇ ਯੂਰਪ ਨੂੰ ਆਪਣੀ ਰਣਨੀਤਕ ਖੁਦਮੁਖਤਿਆਰੀ ਬਣਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਕੋਵਿਡ-19 ਕਾਰਨ ਥੱਕ ਗਿਆ ਹੈ ਪਰ ਅਜੇ ਵੀ ਬਿਹਤਰ ਸਥਿਤੀ 'ਚ : ਬਾਈਡੇਨ