ਸਾਵਧਾਨ! ਜਰਮਨੀ ''ਚ 4 ਸਾਲਾ ਬੱਚੀ ''ਚ ਮੰਕੀਪਾਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
Wednesday, Aug 10, 2022 - 11:17 AM (IST)
ਬਰਲਿਨ (ਏਜੰਸੀ)- ਜਰਮਨੀ ਵਿਚ ਇਕ ਬੱਚੀ ਵਿਚ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰਾਬਰਟ ਕੋਚ ਇੰਸਟੀਚਿਊਟ ਫਾਰ ਇਨਫੈਕਟੀਅਸ ਡਿਜ਼ੀਜ਼ਜ਼ (ਆਰ.ਕੇ.ਆਈ.) ਨੇ ਦੱਸਿਆ ਕਿ ਇਕ ਚਾਰ ਸਾਲ ਦੀ ਬੱਚੀ ਇਸ ਵਾਇਰਸ ਨਾਲ ਸੰਕ੍ਰਮਿਤ ਦੋ ਬਾਲਗਾਂ ਦੇ ਨਾਲ ਘਰ ਵਿਚ ਰਹਿੰਦੀ ਹੈ। ਪਿਛਲੇ ਹਫ਼ਤੇ ਇੱਥੇ 15 ਤੋਂ 17 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਮੰਕੀਪਾਕਸ ਦੀ ਪੁਸ਼ਟੀ ਹੋਈ ਸੀ।
ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ
ਧਿਆਨਦੇਣ ਯੋਗ ਹੈ ਕਿ ਮੰਕੀਪਾਕਸ ਨੇ ਇਸ ਸਾਲ ਮਈ ਵਿੱਚ ਖਾਸ ਕਰਕੇ ਯੂਰਪ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਜਰਮਨੀ ਵਿੱਚ ਇਸ ਲਾਗ ਦਾ ਪਹਿਲਾ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਇਸ ਦੇ 2,982 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।
ਆਰ.ਕੇ.ਆਈ. ਨੇ ਕਿਹਾ, 'ਮੌਜੂਦਾ ਸਬੂਤ ਦੱਸਦੇ ਹਨ ਕਿ ਮੰਕੀਪਾਕਸ ਮੁੱਖ ਤੌਰ 'ਤੇ ਜਿਨਸੀ ਗਤੀਵਿਧੀ ਕਾਰਨ ਫੈਲਦਾ ਹੈ। ਖ਼ਾਸ ਕਰਕੇ ਉਹਨਾਂ ਪੁਰਸ਼ਾਂ ਵਿੱਚ, ਜੋ ਦੂਜੇ ਪੁਰਸ਼ਾਂ ਨਾਲ ਜਿਨਸੀ ਸੰਪਰਕ ਰੱਖਦੇ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਕੋਈ ਵੀ ਵਿਅਕਤੀ ਇਸ ਨਾਲ ਗੰਭੀਰ ਰੂਪ ਨਾਲ ਪ੍ਰਭਾਵਿਤ ਨਹੀਂ ਹੋਇਆ ਹੈ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।