ਨਵਾਂ ਸਾਲ ਚੜ੍ਹਦਿਆਂ ਹੀ 19 ਸਕਿੰਟਾਂ ''ਚ ਪੈਦਾ ਹੋਇਆ 2025 ਦਾ ਪਹਿਲਾ ਬੱਚਾ

Wednesday, Jan 01, 2025 - 04:29 PM (IST)

ਨਵਾਂ ਸਾਲ ਚੜ੍ਹਦਿਆਂ ਹੀ 19 ਸਕਿੰਟਾਂ ''ਚ ਪੈਦਾ ਹੋਇਆ 2025 ਦਾ ਪਹਿਲਾ ਬੱਚਾ

ਵੈੱਬ ਡੈਸਕ : ਅੱਧੀ ਰਾਤ ਤੋਂ ਵੀਹ ਸਕਿੰਟਾਂ ਤੋਂ ਵੀ ਘੱਟ ਸਮੇਂ ਬਾਅਦ 2025 ਦੇ ਪਹਿਲੇ ਬੱਚੇ ਨੇ ਆਇਰਲੈਂਡ ਦੇ ਡਬਲਿਨ ਵਿਚ ਜਨਮ ਲਿਆ। 2025 ਦੇ ਪਹਿਲੇ ਬੱਚੇ ਦੀ ਕਿਲਕਾਰੀ, ਜਿਸ ਦਾ ਨਾਂ ਬੇਬੀ ਬ੍ਰੈਡਲੀ ਸੀ, ਈਵ ਕੋਲੀ ਤੇ ਐਰਿਕ ਟ੍ਰੇਲ ਦੇ ਘਰ ਗੂੰਜੀ। ਇਹ ਬੱਚਾ ਡਬਲਿਨ ਦੇ ਨੈਸ਼ਨਲ ਮੈਟਰਨਿਟੀ ਹਸਪਤਾਲ ਵਿਚ 12:00:19 ਵਜੇ ਪੈਦਾ ਹੋਇਆ।

ਬ੍ਰੈਡਲੀ ਜੋੜੇ ਦਾ ਪਹਿਲਾ ਬੱਚਾ ਹੈ ਅਤੇ ਉਸ ਦਾ ਜਨਮ ਦੋ ਹਫਤੇ ਪਹਿਲਾਂ ਹੋਣਾ ਸੀ। ਬ੍ਰੈਡਲੀ ਦੇ ਜਨਮ ਤੋਂ ਸਿਰਫ ਨੌਂ ਮਿੰਟ ਬਾਅਦ ਡਬਲਿਨ ਦੇ ਰੋਟੁੰਡਾ ਹਸਪਤਾਲ ਵਿੱਚ ਇੱਕ ਹੋਰ ਬੱਚੇ ਦਾ ਜਨਮ ਹੋਇਆ, ਜਿਸ ਨੂੰ ਮਾਰਥਾ ਗਿਲਰੋਏ ਕੈਲੀ ਨੇ ਜਨਮ ਦਿੱਤਾ। ਦ੍ਰੋਗੇਡਾ ਇਸ ਦੌਰਾਨ ਬਹੁਤ ਵਿਅਸਤ ਰਿਹਾ ਕਿਉਂਕਿ ਨਵੇਂ ਸਾਲ ਦੀ ਰਾਤ ਇਥੇ ਅੱਠ ਬੱਚਿਆਂ ਨੇ ਜਨਮ ਲਿਆ। ਪਹਿਲੇ ਬੱਚੇ ਨੇ 1:32 ਵਜੇ ਜਨਮ ਲਿਆ, ਜੋ ਕਿ ਲੜਕਾ ਸੀ।

ਸਲੀਗੋ 'ਚ, ਓਰਨਾਗ ਬੁਰਕੇ ਤੇ ਰੋਨਨ ਕੋਕਸ ਨੇ ਸਲੀਗੋ ਯੂਨੀਵਰਸਿਟੀ ਹਸਪਤਾਲ ਵਿੱਚ ਸਵੇਰੇ 3:54 ਵਜੇ ਆਪਣੀ ਬੱਚੀ ਦੇ ਜਨਮ ਦਾ ਜਸ਼ਨ ਮਨਾਇਆ। ਕਾਰਕ 'ਚ ਸ਼ੈਨਨ ਗਿਬਸਨ ਨੇ ਸਵੇਰੇ 12:20 ਵਜੇ ਕਾਰਕ ਯੂਨੀਵਰਸਿਟੀ ਹਸਪਤਾਲ ਵਿੱਚ ਰੋਵਨ ਨਾਮ ਦੇ ਇੱਕ ਬੱਚੇ ਨੂੰ ਜਨਮ ਦਿੱਤਾ। ਲੋਂਗਫੋਰਡ 'ਚ ਸ਼ੌਨਾਗ ਕਾਰਵੇਰੀ ਤੇ ਉਸਦੇ ਸਾਥੀ ਸੀਨ ਹੀਲੀ ਨੇ ਖੇਤਰੀ ਹਸਪਤਾਲ ਮੁਲਿੰਗਰ ਵਿੱਚ ਸਵੇਰੇ 2:24 ਵਜੇ ਇੱਕ ਬੱਚੀ ਦਾ ਸੁਆਗਤ ਕੀਤਾ।

ਕੋ. ਕੇਰੀ 'ਚ ਐਂਡਰੀਆ ਥੋਰਨਟਨ ਅਤੇ ਈਓਨ ਮਰਫੀ ਨੇ ਆਪਣੇ ਬੱਚੇ ਫੇਇਲ ਦੇ ਜਨਮ ਦਾ ਜਸ਼ਨ ਸਵੇਰੇ 5:41 ਵਜੇ ਘਰ ਵਿੱਚ ਮਨਾਇਆ। ਯੂਨੀਵਰਸਿਟੀ ਹਸਪਤਾਲ ਕੇਰੀ ਦੀਆਂ ਦਾਈਆਂ ਸਿਨੇਡ ਮਰਫੀ ਅਤੇ ਕਿਰਸਟੀ ਹਾਥੌਰਨ ਨੇ ਡਿਲੀਵਰੀ ਵਿੱਚ ਸਹਾਇਤਾ ਕੀਤੀ। ਇਸ ਦੌਰਾਨ ਲੋਕਾਂ ਨੇ ਨਵੇਂ ਸਾਲ ਉੱਤੇ ਨਵੇਂ ਜਨਮੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।


author

Baljit Singh

Content Editor

Related News