ਮਾਸਕੋ 'ਚ ਸੁਰੱਖਿਆ ਸੇਵਾ ਦੇ ਦਫਤਰ ਨੇੜੇ ਗੋਲੀਬਾਰੀ : ਮੀਡੀਆ ਰਿਪੋਰਟ
Friday, Dec 20, 2019 - 02:57 AM (IST)

ਮਾਸਕੋ - ਰੂਸ ਦੀ ਰਾਜਧਾਨੀ ਦੇ ਮੱਧ 'ਚ ਸਥਿਤ ਐੱਫ. ਐੱਸ. ਬੀ. ਸੁਰੱਖਿਆ ਸੇਵਾ ਦੇ ਦਫਤਰ 'ਚ ਵੀਰਵਾਰ ਨੂੰ ਗੋਲੀਬਾਰੀ ਹੋਈ। ਸੋਸ਼ਲ ਮੀਡੀਆ 'ਤੇ ਜਾਰੀ ਰੂਸੀ ਮੀਡੀਆ ਫੁੱਟੇਜ 'ਚ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੂੰ ਰੁਝੇਵੇ ਬਜ਼ਾਰ ਖੇਤਰ ਤੋਂ ਹੋ ਕੇ ਸੜਕ 'ਤੇ ਦੌੜਦੇ ਜਾਂਦੇ ਦੇਖਿਆ ਗਿਆ ਹੈ। ਵਖੋਂ-ਵੱਖ ਐਂਗਲਾਂ ਤੋਂ ਫਿਲਮਾਈ ਗਈ ਵੀਡੀਓ 'ਚ ਗੋਲੀਬਾਰੀ ਦੀ ਆਵਾਜ਼ ਸੁਣਾਈ ਦੇਣ ਤੋਂ ਬਾਅਦ ਹਥਿਆਰ ਬੰਦ ਲੋਕਾਂ ਨੂੰ ਦਫਤਰ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਹੈ। ਅਜਿਹੀਆਂ ਖਬਰਾਂ ਹਨ ਕਿ ਇਸ ਗੋਲੀਬਾਰੀ 'ਚ ਕੁਝ ਲੋਕ ਜ਼ਖਮੀ ਹੋਏ ਹਨ।