ਅਮਰੀਕਾ 'ਚ ਫਾਇਰਿੰਗ, 5 ਮਰੇ
Wednesday, Aug 01, 2018 - 08:28 AM (IST)

ਨਿਊਯਾਰਕ— ਕੁਇੰਸ ਵਿਖੇ ਆਸਟੋਰੀਆ ਦੇ ਇਕ ਅਪਾਰਟਮੈਂਟ ਵਿਚ ਫਾਇਰਿੰਗ ਦੀ ਵਾਪਰੀ ਘਟਨਾ ਦੌਰਾਨ ਇਕ ਬੱਚੇ ਸਮੇਤ 5 ਵਿਅਕਤੀ ਮਾਰੇ ਗਏ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮਾਮਲਾ ਆਤਮ-ਹੱਤਿਆ ਦਾ ਹੈ ਜਾਂ ਕਿਸੇ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ।
ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ਤੋਂ ਇਹ ਲਾਸ਼ਾਂ ਮਿਲੀਆਂ। ਚਾਰਾਂ ਨੂੰ ਗੋਲੀਆਂ ਵੱਜੀਆਂ ਹੋਈਆਂ ਸਨ। ਇਕ ਦੀ ਧੌਣ ਵੀ ਵੱਢੀ ਹੋਈ ਸੀ। ਮੌਕੇ ਤੋਂ ਇਕ ਬੰਦੂਕ ਵੀ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇਹ ਮ੍ਰਿਤਕ ਇਕੋ ਪਰਿਵਾਰ ਦੇ ਮੈਂਬਰ ਹਨ ਜਾਂ ਨਹੀਂ। ਨਿਊਯਾਰਕ ਪੁਲਸ ਵਿਭਾਗ ਦੇ ਜਾਸੂਸ ਮੁਖੀ ਡਰਮੋਟ ਸ਼ੀਆ ਨੇ ਦੱਸਿਆ ਕਿ ਜਾਂਚ ਹਾਲੇ ਸ਼ੁਰੂਆਤੀ ਪੜਾਅ 'ਤੇ ਹੈ। ਕਤਲ ਅਤੇ ਖੁਦਕੁਸ਼ੀ ਦੋਹਾਂ ਪਹਿਲੂਆਂ ਨੂੰ ਧਿਆਨ ਵਿਚ ਰੱਖਦਿਆਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।