ਅਮਰੀਕਾ ''ਚ ਮਿਸੌਰੀ ਦੇ ਸੁਵਿਧਾ ਸਟੋਰ ''ਚ ਗੋਲੀਬਾਰੀ, 1 ਦੀ ਮੌਤ

04/11/2021 8:32:07 PM

ਵਾਸ਼ਿੰਗਟਨ-ਅਮਰੀਕਾ ਦੇ ਮਿਸੌਰੀ ਸੂਬੇ 'ਚ 24 ਘੰਟੇ ਖੁੱਲ੍ਹੇ ਰਹਿਣ ਵਾਲੇ ਇਕ ਸੁਵਿਧਾ ਸਟੋਰ 'ਤੇ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਸ਼ਨੀਵਾਰ ਸਵੇਰ ਅਕਰਸਸ ਸਰਹੱਦ ਨੇੜੇ ਸ਼ਹਿਰ ਕੋਸ਼ਕੋਨ 'ਚ ਸਨੈਪੀ ਸਟੋਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਰਾਜਮਾਰਗ 'ਤੇ ਪੈਟਰੋਲਿੰਗ ਕਰ ਕੇ ਸਾਰਜੈਂਟ ਜੈਫ ਕਿੰਡਰ ਮੁਤਾਬਕ ਗੋਲੀਬਾਰੀ 'ਚ ਮਾਰਿਆ ਗਿਆ ਵਿਅਕਤੀ ਅਤੇ ਇਕ ਹੋਰ ਜ਼ਖਮੀ ਵਿਅਕਤੀ ਹੋਰ ਸੂਬੇ ਤੋਂ ਹੈ।

ਇਹ ਵੀ ਪੜ੍ਹੋ-ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ

ਡਬਲਯੂ.ਆਈ.ਐੱਸ. ਟੀ.ਵੀ. ਨੇ ਕਿੰਡਰ ਦੇ ਹਵਾਲੇ ਤੋਂ ਕਿਹਾ ਕਿ ਗੋਲੀਬਾਰੀ 'ਚ ਜ਼ਖਮੀ ਤਿੰਨ ਲੋਕਾਂ ਨੂੰ ਗੰਭੀਰ ਹਾਲਤ 'ਚ ਸਪ੍ਰਿੰਗਫੀਲਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਇਕ 28 ਸਾਲਾਂ ਸ਼ੱਕੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਡਬਲਯੂ.ਆਈ.ਐੱਸ. ਟੀ.ਵੀ. ਮੁਤਾਬਕ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਕਰਨ ਵਾਲੇ ਅਤੇ ਪੀੜਤਾਂ 'ਚੋਂ ਕਿਸੇ ਇਕ ਦੇ 'ਚ ਸੰਬੰਧ ਹੈ।

ਇਹ ਵੀ ਪੜ੍ਹੋ-'ਚੀਨ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ'

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News