ਅਮਰੀਕਾ ''ਚ ਬਾਸਕੇਟਬਾਲ ਮੁਕਾਬਲੇ ਮਗਰੋਂ ਹੋਈ ਝੜਪ, ਅੱਧੀ ਰਾਤ ਨੂੰ ਹੋਈ ਫ਼ਾਇਰਿੰਗ

Wednesday, Jun 14, 2023 - 05:36 AM (IST)

ਅਮਰੀਕਾ ''ਚ ਬਾਸਕੇਟਬਾਲ ਮੁਕਾਬਲੇ ਮਗਰੋਂ ਹੋਈ ਝੜਪ, ਅੱਧੀ ਰਾਤ ਨੂੰ ਹੋਈ ਫ਼ਾਇਰਿੰਗ

ਡੈਨਵਰ (ਏ.ਪੀ.): ਅਮਰੀਕਾ ਦੇ ਡੈਨਵਰ ਸ਼ਹਿਰ ਵਿਚ ਮੰਗਲਵਾਰ ਅੱਧੀ ਰਾਤ ਹੋਈ ਫ਼ਾਇਰਿੰਗ ਵਿਚ 9 ਲੋਗ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਬਾਸਕੇਟਬਾਲ ਪ੍ਰਸ਼ੰਸਕ ਨਗੇਟਸ ਦੀ ਪਹਿਲੀ ਐੱਨ.ਬੀ.ਏ. ਖ਼ਿਤਾਬੀ ਜਿੱਤ ਦਾ ਜਸ਼ਨ ਮਨਾਉਣ ਦੌਰਾਨ ਇਹ ਘਟਨਾ ਵਾਪਰੀ। 

ਇਹ ਖ਼ਬਰ ਵੀ ਪੜ੍ਹੋ - ਐਕਸਪ੍ਰੈੱਸ ਵੇਅ 'ਤੇ ਚੱਲਦੇ ਵਾਹਨਾਂ 'ਤੇ ਵਰ੍ਹੇ 'ਅੱਗ ਦੇ ਗੋਲ਼ੇ', 4 ਲੋਕਾਂ ਨੇ ਗੁਆਈ ਜਾਨ

ਪੁਲਸ ਨੇ ਦੱਸਿਆ ਕਿ ਇਕ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜੋ ਜ਼ਖ਼ਮੀ ਹੈ। ਜਾਂਚਕਰਤਾਵਾਂ ਮੁਤਾਬਕ ਬਾਲ ਏਰੀਨਾ ਤੋਂ ਤਕਰੀਬਨ 1 ਮੀਲ ਦੀ ਦੂਰੀ 'ਤੇ ਕਈ ਲੋਕਾਂ ਵਿਚਾਲੇ ਵਿਵਾਦ ਹੋਇਆ, ਜਿਸ ਤੋਂ ਬਾਅਦ ਫ਼ਾਇਰਿੰਗ ਹੋਈ। ਡੈਨਵਰ ਪੁਲਸ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਫ਼ਾਇਰਿੰਗ ਦੀ ਘਟਨਾ ਦੇਰ ਰਾਤ ਤਕਰੀਬਨ 12.30 ਵਜੇ ਨੇੜੇ ਵਾਪਰੀ। ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਲੋਕਾਂ ਵਿਚੋਂ 3 ਦੀ ਹਾਲਤ ਗੰਭੀਰ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News