ਕੈਲੀਫੋਰਨੀਆ ''ਚ ਘਰ ''ਚ ਗੋਲ਼ੀਬਾਰੀ, 17 ਸਾਲਾ ਮਾਂ ਤੇ 6 ਮਹੀਨੇ ਦੀ ਬੱਚੀ ਸਣੇ 6 ਦੀ ਮੌਤ
Tuesday, Jan 17, 2023 - 02:03 AM (IST)

ਅਮਰੀਕਾ (ਏ.ਪੀ.): ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਇਕ ਘਰ ਵਿਚ ਸੋਮਵਾਰ ਤੜਕੇ ਗੋਲ਼ੀਬਾਰੀ ਦੀ ਘਟਨਾ ਵਿਚ 6 ਲੋਕਾਂ ਦੀ ਮੌਤ ਹੋ ਗਈ। ਸ਼ੈਰਿਫ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਵਿਚ 17 ਸਾਲਾ ਮਾਂ ਅਤੇ ਉਸ ਦਾ 6 ਮਹੀਨੇ ਦਾ ਬੱਚਾ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਸਾਈਬਰ ਠੱਗਾਂ ਕਾਰਨ 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ, ਠੱਗੀ ਦਾ ਸ਼ਿਕਾਰ ਹੋ ਕੇ ਹੋਇਆ ਸੀ ਕਰਜ਼ਾਈ
ਉਨ੍ਹਾਂ ਦੱਸਿਆ ਕਿ ਅਧਿਕਾਰੀ ਘੱਟ ਤੋਂ ਘੱਟ ਦੋ ਸ਼ੱਕੀਆਂ ਦੀ ਭਾਲ ਕਰ ਰਹੇ ਹਨ। ਤੁਲਾਰੇ ਕਾਊਂਟੀ ਸ਼ੈਰਿਫ ਦਫ਼ਤਰ ਨੇ ਦੱਸਿਆ ਕਿ ਸੋਮਵਾਰ ਤੜਕੇ ਸਾਢੇ ਤਿੰਨ ਵਜੇ ਪੂਰਬੀ ਵਿਸਾਲੀਆ ਦੇ ਇਕ ਘਰ 'ਚ ਗੋਲ਼ੀਬਾਰੀ ਦੀ ਸੂਚਨਾ ਮਿਲੀ। ਸ਼ੈਰਿਫ ਮਾਈਕ ਬਾਊਡ੍ਰੀਕਸ ਨੇ ਪੱਤਰਕਾਰਾਂ ਨੂੰ ਕਿਹਾ ਕਿ ਸੂਚਨਾ ਸੀ ਕਿ ਇਕ ਸ਼ੂਟਰ ਇਲਾਕੇ 'ਚ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।