ਮੈਕਸੀਕੋ 'ਚ ਸੀਮਿੰਟ ਪਲਾਂਟ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ

Thursday, Apr 28, 2022 - 10:00 AM (IST)

ਮੈਕਸੀਕੋ 'ਚ ਸੀਮਿੰਟ ਪਲਾਂਟ 'ਚ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ

ਮੈਕਸੀਕੋ ਸਿਟੀ (ਵਾਰਤਾ)- ਮੈਕਸੀਕੋ ਦੇ ਹਿਡਾਲਗੋ ਸੂਬੇ ਦੇ ਤੁਲਾ ਸ਼ਹਿਰ ਵਿਚ ਕਰੂਜ਼ ਅਜ਼ੂਲ ਸੀਮਿੰਟ ਪਲਾਂਟ ਵਿਚ ਹੋਈ ਗੋਲੀਬਾਰੀ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖ਼ਮੀ ਹੋ ਗਏ। ਘਟਨਾ ਬੁੱਧਵਾਰ ਤੜਕੇ ਵਾਪਰੀ, ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਪਲਾਂਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਰਮਚਾਰੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ: ਇਟਲੀ 'ਚ 13 ਸਾਲਾ ਦਸਤਾਰਧਾਰੀ ਬੱਚਾ ਨਸਲੀ ਹਮਲੇ ਦਾ ਸ਼ਿਕਾਰ, 4 ਗੋਰਿਆਂ ਨੇ ਕੀਤੀ ਕੁੱਟਮਾਰ

ਸਥਾਨਕ ਗਵਰਨਰ ਉਮਰ ਫਯਾਦ ਮੇਨਾਸੇਸ ਨੇ ਬੁੱਧਵਾਰ ਦੇਰ ਰਾਤ ਆਪਣੇ ਟਵਿੱਟਰ ਪੇਜ 'ਤੇ ਲਿਖਿਆ, 'ਮੈਂ ਤੁਲਾ ਸ਼ਹਿਰ ਦੇ ਕਰੂਜ਼ ਅਜ਼ੂਲ ਪਲਾਂਟ 'ਤੇ ਹੋਈਆਂ ਝੜਪਾਂ ਦੀ ਸਖ਼ਤ ਨਿੰਦਾ ਕਰਦਾ ਹਾਂ, ਜਿੱਥੇ ਤਾਜ਼ਾ ਜਾਣਕਾਰੀ ਅਨੁਸਾਰ 8 ਲੋਕ ਮਾਰੇ ਗਏ, 11 ਜ਼ਖ਼ਮੀ ਹੋਏ ਅਤੇ 9 ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।' ਉਨ੍ਹਾਂ ਨੇ ਖੇਤਰੀ ਗ੍ਰਹਿ ਮੰਤਰਾਲਾ ਅਤੇ ਸਰਕਾਰੀ ਵਕੀਲ ਦੇ ਦਫ਼ਤਰ ਨੂੰ ਘਟਨਾ ਦੀ ਜਾਂਚ ਕਰਨ ਦੇ ਨਾਲ-ਨਾਲ ਵਿਰੋਧੀ ਧਿਰਾਂ ਵਿਚਕਾਰ ਗੱਲਬਾਤ ਨੂੰ ਸੁਵਿਧਾਜਨਕ ਬਣਾਉਣ ਦਾ ਕੰਮ ਸੌਂਪਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ


author

cherry

Content Editor

Related News