ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਫਿਰ ਗੋਲੀਬਾਰੀ, ਤਿੰਨ ਲੋਕਾਂ ਦੀ ਮੌਤ
Friday, Jun 10, 2022 - 11:19 AM (IST)
ਵਾਸ਼ਿੰਗਟਨ (ਵਾਰਤਾ): ਅਮਰੀਕੀ ਰਾਜ ਮੈਰੀਲੈਂਡ ਦੇ ਸਮਿਥਸਬਰਗ ਵਿਚ ਇਕ ਮਸ਼ੀਨ ਪਲਾਂਟ ਵਿਚ ਹੋਈ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਵਾਸ਼ਿੰਗਟਨ ਕਾਊਂਟੀ ਸ਼ੈਰਿਫ ਦੇ ਦਫਤਰ ਮੁਤਾਬਕ ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 2:30 ਵਜੇ ਵਾਪਰੀ। ਸੀਬੀਐਸ ਨਿਊਜ਼ ਦੇ ਅਨੁਸਾਰ ਸ਼ੱਕੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।ਹਾਲਾਂਕਿ ਬਾਅਦ 'ਚ ਸਥਾਨਕ ਪੁਲਸ ਨੇ ਉਸ ਨੂੰ ਟਰੇਸ ਕਰ ਲਿਆ।
ਇਸ ਦੌਰਾਨ ਉਸ ਦੀ ਸੁਰੱਖਿਆ ਬਲ ਦੇ ਜਵਾਨ ਨਾਲ ਵੀ ਮੁੱਠਭੇੜ ਹੋਈ। ਉਸ ਦੀ ਗੱਡੀ ਵਿੱਚੋਂ ਇੱਕ ਅਰਧ-ਆਟੋਮੈਟਿਕ ਪਿਸਤੌਲ ਬਰਾਮਦ ਹੋਈ ਹੈ। ਸ਼ੱਕੀ ਦੀ ਪਛਾਣ 23 ਸਾਲਾ ਮੁਲੇਂਡੋਰ ਵਜੋਂ ਹੋਈ ਹੈ, ਜੋ ਕਿ ਪੱਛਮੀ ਵਰਜੀਨੀਆ ਦਾ ਰਹਿਣ ਵਾਲਾ ਹੈ, ਜੋ ਮੂਲ ਰੂਪ ਤੋਂ ਲਾਤੀਨੀ ਅਮਰੀਕਾ ਦਾ ਰਹਿਣ ਵਾਲਾ ਹੈ। ਉਹ ਵਰਤਮਾਨ ਵਿੱਚ ਕੋਲੰਬੀਆ ਮਸ਼ੀਨ ਇੰਕ ਨਾਮਕ ਇਸ ਨਿਰਮਾਣ ਪਲਾਂਟ ਵਿੱਚ ਕੰਮ ਕਰਦਾ ਸੀ। ਹਿਰਾਸਤ 'ਚ ਲੈਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣੇ ਬਾਕੀ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਗੈਂਗਸਟਰ ਜੀਵਨ ਜੌਹਲ ਦਾ ਗੋਲੀ ਮਾਰ ਕੇ ਕਤਲ, ਦੋਸਤ ਦੀ ਵੀ ਮਿਲੀ ਲਾਸ਼
ਉਸ ਨੇ ਅਜਿਹਾ ਕਿਸ ਮਕਸਦ ਲਈ ਕੀਤਾ, ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ। ਗੋਲੀਬਾਰੀ ਵਿਚ ਮਾਰੇ ਗਏ ਤਿੰਨ ਲੋਕਾਂ ਦੀ ਪਛਾਣ ਚਾਰਲਸ ਐਡਵਰਡ ਮਿਨਿਕ ਜੂਨੀਅਰ (31), ਜੋਸ਼ੂਆ ਰੌਬਰਟ ਵੈਲੇਸ (30) ਅਤੇ ਮਾਰਕ ਐਲਨ ਫਰੇ (50) ਵਜੋਂ ਹੋਈ ਹੈ। ਸਮਿਥਸਬਰਗ, ਵਾਸ਼ਿੰਗਟਨ ਡੀ.ਸੀ ਇਹ ਉੱਤਰ ਪੱਛਮ ਤੋਂ ਲਗਭਗ 110 ਕਿਲੋਮੀਟਰ ਦੂਰ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।