ਬ੍ਰਾਜ਼ੀਲ ਦੇ ਅਮੇਜ਼ਨ ''ਚ ਅੱਗ ਲੱਗਣ ਦੀਆਂ ਘਟਨਾਵਾਂ ਜੁਲਾਈ ''ਚ 28 ਫੀਸਦੀ ਵਧੀਆਂ

Sunday, Aug 02, 2020 - 10:44 AM (IST)

ਬ੍ਰਾਜ਼ੀਲ ਦੇ ਅਮੇਜ਼ਨ ''ਚ ਅੱਗ ਲੱਗਣ ਦੀਆਂ ਘਟਨਾਵਾਂ ਜੁਲਾਈ ''ਚ 28 ਫੀਸਦੀ ਵਧੀਆਂ

ਬਰਸੀਲੀਆ- ਬ੍ਰਾਜ਼ੀਲ ਦੇ ਅਮੇਜ਼ਨ ਜੰਗਲਾਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜੁਲਾਈ ਵਿਚ ਅੱਗ ਲੱਗਣ ਦੀਆਂ ਘਟਨਾਵਾਂ 28 ਫੀਸਦੀ ਤੱਕ ਵੱਧ ਗਈਆਂ। ਸਰਕਾਰੀ ਏਜੰਸੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਆਪਣੀ ਖਬਰ ਵਿਚ ਇਹ ਜਾਣਕਾਰੀ ਦਿੱਤੀ। 

ਬ੍ਰਾਜ਼ੀਲ ਦੇ ਰਾਸ਼ਟਰੀ ਪੁਲਾੜ ਸੰਸਾਧਨ ਸੰਸਥਾਨ ਨੇ ਕਿਹਾ ਕਿ ਉਸ ਨੇ ਪਿਛਲੇ ਮਹੀਨੇ ਅਮੇਜ਼ਨ ਵਰਖਾ ਵਣਾਂ ਵਿਚ ਅੱਗ ਲਗਾਉਣ ਦੀਆਂ 6,803 ਘਟਨਾਵਾਂ ਦਰਜ ਕੀਤੀਆਂ ਜਦਕਿ 2019 ਵਿਚ ਇਸ ਮਹੀਨੇ ਵਿਚ ਅਜਿਹੀਆਂ 5,318 ਘਟਨਾਵਾਂ ਵਾਪਰੀਆਂ ਸਨ। 
ਵਾਤਾਵਰਣ ਮਾਹਰ ਇਸ ਇਜਾਫੇ ਕਾਰਨ ਚਿੰਤਾ ਜਾਹਰ ਕਰ ਰਹੇ ਹਨ ਕਿਉਂਕਿ ਪਰੰਪਰਿਕ ਰੂਪ ਤੋਂ ਦੇਖਿਆ ਜਾਵੇ ਤਾਂ ਖੇਤਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਅਗਸਤ ਮਹੀਨੇ ਤੋਂ ਸ਼ੁਰੂ ਹੋ ਜਾਂਦੀਆਂ ਹਨ। 

ਉਨ੍ਹਾਂ ਨੂੰ ਡਰ ਹੈ ਕਿ ਬ੍ਰਾਜ਼ੀਲ ਵਿਚ ਇਹ ਘਟਨਾਵਾਂ ਪਿਛਲੇ ਅਗਸਤ ਦੀ ਤਰ੍ਹਾਂ ਨਾ ਹੋਣ ਜਦ ਸੰਸਥਾਨ ਨੇ ਅੱਗ ਲੱਗਣ ਦੀਆਂ 30,900 ਘਟਨਾਵਾਂ ਦਰਜ ਕੀਤੀਆਂ ਸਨ। 
ਅੱਗ ਲੱਗਣ ਦੀਆਂ ਘਟਨਾਵਾਂ ਵਿਚ ਇਹ ਵਾਧਾ ਆਰਥਿਕ ਵਿਕਾਸ ਨੂੰ ਵਧਾਉਣ ਨੂੰ ਲੈ ਕੇ ਬ੍ਰਾਜ਼ੀਲ ਦੇ ਅਮੇਜ਼ਨ ਵਿਚ ਭੂਮੀ ਸਾਫ ਕਰਨ ਦੀ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਅਪੀਲ ਨੂੰ ਲੈ ਕੇ ਵਧਦੀ ਘਰੇਲੂ ਅਤੇ ਕੌਮਾਂਤਰੀ ਚਿੰਤਾਵਾਂ ਦੇ ਵਿਚਕਾਰ ਹੋ ਰਹੀ ਹੈ। 

ਇਨ੍ਹਾਂ ਚਿੰਤਾਵਾਂ ਨੂੰ ਦੇਖਦੇ ਹੋਏ, 16 ਜੁਲਾਈ ਨੂੰ ਸਰਕਾਰ ਨੇ ਪੈਂਟਾਨਲ ਅਰਧਭੂਮੀ ਅਤੇ ਅਮੇਜ਼ਨ ਜੰਗਲਾਂ ਵਿਚ ਅੱਗ ਲੱਗਣ 'ਤੇ ਪਾਬੰਦੀ ਲਗਾ ਦਿੱਤੀ ਸੀ। ਬੋਲਸੋਨਾਰੋ ਨੇ ਮਈ ਵਿਚ ਫੌਜ ਲਈ ਇਕ ਆਦੇਸ਼ ਪਾਸ ਕਰਕੇ ਅਮੇਜ਼ਨ ਵਿਚ ਵਾਤਾਵਰਣ ਗਤੀਵਿਧੀਆਂ ਵਿਚ ਤਾਲਮੇਲ ਕਰਨ ਲਈ ਕਿਹਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਦਿਖਾਉਂਦੀਆਂ ਹਨ ਕਿ ਸਰਕਾਰ ਦੀ ਪ੍ਰਤੀਕਿਰਿਆ ਪ੍ਰਭਾਵੀ ਨਹੀਂ ਹੈ। 


author

Lalita Mam

Content Editor

Related News