ਨਾਈਜਰ : ਸਕੂਲ ''ਚ ਲੱਗੀ ਅੱਗ, 20 ਬੱਚਿਆਂ ਦੀ ਮੌਤ ਤੇ ਦਰਜਨਾਂ ਜ਼ਖਮੀ
Tuesday, Nov 09, 2021 - 03:57 PM (IST)
ਨਿਆਮੀ (ਏਜੰਸੀ): ਪੱਛਮੀ- ਅਫਰੀਕੀ ਦੇਸ਼ ਨਾਈਜਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਰਾਡੀ ਵਿੱਚ ਇੱਕ ਸਕੂਲ ਵਿੱਚ ਅੱਗ ਗਈ। ਇਸ ਹਾਦਸੇ ਵਿਚ 20 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।ਸਰਕਾਰ ਨੇ ਸੋਮਵਾਰ ਦੇਰ ਰਾਤ ਕਿਹਾ ਕਿ ਏਐਫਐਨ' ਨਾਮਕ ਪ੍ਰੀ-ਸਕੂਲ ਅਤੇ ਪ੍ਰਾਇਮਰੀ ਸਕੂਲ ਵਿੱਚ ਅੱਗ ਲੱਗਣ ਨਾਲ ਤੂੜੀ ਨਾਲ ਬਣੇ ਤਿੰਨ ਕਮਰਿਆਂ ਨੂੰ ਅੱਗ ਲੱਗ ਗਈ, ਜਿਸ ਨਾਲ 3 ਤੋਂ 8 ਸਾਲ ਦੇ ਬੱਚਿਆਂ ਦੀ ਮੌਤ ਹੋ ਗਈ।
ਰਾਸ਼ਟਰੀ ਸਿੱਖਿਆ ਦੇ ਖੇਤਰੀ ਨਿਰਦੇਸ਼ਕ ਨੇ ਪੁਸ਼ਟੀ ਕੀਤੀ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਅੱਗ ਕਿੱਥੋਂ ਸ਼ੁਰੂ ਹੋਈ।ਪੱਛਮੀ ਅਫ਼ਰੀਕਾ ਦੇ ਨਾਈਜਰ ਵਿੱਚ ਭੀੜ-ਭੜੱਕੇ ਵਾਲੇ ਸਕੂਲਾਂ ਵਿੱਚ ਤੂੜੀ ਦੀਆਂ ਝੌਂਪੜੀਆਂ ਦੀ ਅਕਸਰ ਅਸਥਾਈ ਕਲਾਸਰੂਮਾਂ ਵਜੋਂ ਵਰਤੋਂ ਕੀਤੀ ਜਾਂਦੀ ਹੈ।ਇਸ ਸਾਲ ਅਪ੍ਰੈਲ ਵਿੱਚ ਨਾਈਜਰ ਦੀ ਰਾਜਧਾਨੀ, ਨਿਆਮੀ ਦੇ ਬਾਹਰੀ ਇਲਾਕੇ ਵਿਚ ਇੱਕ ਐਲੀਮੈਂਟਰੀ ਸਕੂਲ ਵਿੱਚ ਤੇਜ਼ ਹਵਾਵਾਂ ਦੁਆਰਾ ਅੱਗ ਲੱਗ ਗਈ ਸੀ, ਜਿਸ ਵਿੱਚ 20 ਬੱਚਿਆਂ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖਬਰ - ਜਲਵਾਯੂ ਪਰਿਵਰਤਨ ਦੀ ਚਪੇਟ 'ਚ ਆਉਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਹੈ ਇਹ 'ਮਹਿਲਾ'
ਅਧਿਆਪਕਾਂ ਅਤੇ ਮਾਪਿਆਂ ਨੇ ਕਿਹਾ ਹੈ ਕਿ ਮੌਤਾਂ ਅਸਥਾਈ ਕਲਾਸਰੂਮਾਂ ਦੇ ਖ਼ਤਰਿਆਂ ਨੂੰ ਉਜਾਗਰ ਕਰਦੀਆਂ ਹਨ। ਨਾਈਜਰ ਵਿੱਚ ਯੂਨੀਸੈਫ ਦੇ ਪ੍ਰਤੀਨਿਧੀ ਸਟੇਫਾਨੋ ਸਾਵੀ ਨੇ ਇੱਕ ਬਿਆਨ ਵਿੱਚ ਕਿਹਾ,"ਸਾਡਾ ਦਿਲ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਨਾਲ ਹੈ।ਪੀੜਤ ਪਰਿਵਾਰਾਂ ਅਤੇ ਉਹਨਾਂ ਦੇ ਭਾਈਚਾਰਿਆਂ ਪ੍ਰਤੀ ਸਾਡੀ ਹਮਦਰਦੀ ਹੈ।" ਉਹਨਾਂ ਨੇ ਕਿਹਾ,''ਸਕੂਲ ਵਿੱਚ ਪੜ੍ਹਨ ਵੇਲੇ ਕਿਸੇ ਵੀ ਬੱਚੇ ਨੂੰ ਕਦੇ ਵੀ ਖ਼ਤਰੇ ਵਿੱਚ ਨਹੀਂ ਹੋਣਾ ਚਾਹੀਦਾ ਹੈ। ਯੂਨੀਸੇਫ ਦੇਸ਼ ਭਰ ਵਿੱਚ ਰਾਸ਼ਟਰੀ ਅਧਿਕਾਰੀਆਂ ਅਤੇ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੱਚੇ ਸਕੂਲ ਵਿੱਚ ਜਾ ਸਕਣ ਅਤੇ ਸੁਰੱਖਿਅਤ ਵਾਤਾਵਰਣ ਵਿੱਚ ਸਿੱਖ ਸਕਣ।"
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।