ਪੈਰਿਸ ਦੀ 800 ਸਾਲ ਪੁਰਾਣੀ ਚਰਚ 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੇ ਰਾਸ਼ਟਰਪਤੀ

Tuesday, Apr 16, 2019 - 01:32 AM (IST)

ਪੈਰਿਸ ਦੀ 800 ਸਾਲ ਪੁਰਾਣੀ ਚਰਚ 'ਚ ਲੱਗੀ ਅੱਗ, ਮੌਕੇ 'ਤੇ ਪਹੁੰਚੇ ਰਾਸ਼ਟਰਪਤੀ

ਪੈਰਿਸ - ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ, ਜਿਹੜੇ ਕਿ ਰਾਸ਼ਟਰੀ ਟੀ. ਵੀ. 'ਤੇ ਯੈਲੋ ਵੈਸਟ ਪ੍ਰਦਰਸ਼ਨਕਾਰੀਆਂ ਨੂੰ ਲੈ ਕੇ ਸੰਬੋਧਿਤ ਕਰਨ ਜਾ ਰਹੇ ਸਨ ਪਰ ਅਹਿਮ ਮੌਕੇ 'ਤੇ ਪੈਰਿਸ ਕੈਥੇਡਰਲ ਨੋਟਰੇ ਡੈਮੇ ਚਰਚ 'ਚ ਅੱਗ ਲੱਗਣ ਕਾਰਨ ਉਨ੍ਹਾਂ ਨੇ ਇਹ ਸੰਬੋਧਨ ਰੱਦ ਕਰ ਦਿੱਤਾ। ਅੱਗ ਲੱਗਣ ਦੀ ਜਾਣਕਾਰੀ ਮਿਲਣ 'ਤੇ ਉਹ ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੇ। ਮੈਕਰੋਨ ਨੇ ਇਸ ਘਟਨਾ ਦੀ ਜਾਣਕਾਰੀ ਲੈਣ ਲਈ ਪੁਲਸ ਨਾਲ ਐਮਰਜੰਸੀ ਮੀਟਿੰਗ ਬੁਲਾਈ ਹੈ।

PunjabKesari
ਦੱਸ ਦਈਏ ਕਿ ਇਹ ਅੱਗ ਕੈਥੇਡਰਲ ਚਰਚ ਦੇ ਪੈਰਿਸ ਦੀ ਸਭ ਤੋਂ ਮਹੱਤਵਪੂਰਣ ਚਰਚ ਮੰਨੀ ਜਾਂਦੀ ਹੈ। ਇਹ ਚਰਚ 1200 ਈਸਵੀ 'ਚ ਬਣਾਈ ਗਈ ਅਤੇ ਹੁਣ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਹ ਅੱਗ ਚਰਚ ਦੇ ਸਭ ਤੋਂ ਟਾਪ ਵਾਲੇ ਹਿੱਸੇ 'ਚ ਲੱਗੀ ਹੈ ਅਤੇ ਇਸ ਦਾ ਧੂੰਆ ਪੂਰੇ ਸ਼ਹਿਰ 'ਚ ਫੈਲ ਗਿਆ ਅਤੇ ਲੋਕਾਂ 'ਚ ਸਨਸਨੀ ਫੈਲ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੁਕੜੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚਰਚ 'ਚ ਕੰਮ ਕਰ ਰਹੇ ਕਾਮਿਆਂ ਨੇ ਦੱਸਿਆ ਕਿ ਇਹ ਅੱਗ ਬਿਲਡਿੰਗ 'ਚ ਚੱਲ ਰਹੇ ਕੰਮ ਕਰਕੇ ਲੱਗੀ।

PunjabKesari


author

Khushdeep Jassi

Content Editor

Related News