ਫਿਲੀਪੀਨਜ਼ ਦੇ ਹੋਟਲ ''ਚ ਲੱਗੀ ਅੱਗ, 4 ਮਰੇ

03/18/2018 12:30:07 PM

ਮਨੀਲਾ (ਵਾਰਤਾ)— ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਇਕ ਹੋਟਲ ਵਿਚ ਐਤਵਾਰ ਨੂੰ ਅੱਗ ਲੱਗ ਗਈ। ਇਸ ਅੱਗ ਵਿਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਈ ਹੋਰ ਲੋਕ ਹੋਟਲ ਵਿਚ ਫਸੇ ਹੋਏ ਹਨ। ਮਨੀਲਾ ਦੇ ਦੁਰਘਟਨਾ ਦਫਤਰ ਦੇ ਮੁੱਖੀ ਜੌਨੀ ਯੂ ਨੇ ਰੇਡਿਓ 'ਤੇ ਕਿਹਾ ਕਿ ਪਵੀਲੀਅਨ ਹੋਟਲ ਵਿਚ ਕਰੀਬ 20 ਲੋਕ ਫਸੇ ਹੋਏ ਹਨ। ਯੂ ਨੇ ਕਿਹਾ ਕਿ ਫਾਇਰ ਫਾਈਟਰਜ਼ ਅਧਿਕਾਰੀਆਂ ਦੀ ਰਿਪੋਰਟ ਮੁਤਾਬਕ ਹੋਟਲ ਦੀ ਪੰਜਵੀ ਮੰਜ਼ਿਲ 'ਤੇ 19 ਤੋਂ 20 ਲੋਕ ਫਸੇ ਹੋਏ ਹਨ ਅਤੇ ਉਹ ਸਾਰੇ ਜ਼ਿੰਦਾ ਹਨ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਹੈ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।


Related News