ਆਸਟ੍ਰੇਲੀਆ ਬੋਧੀ ਮੰਦਰ 'ਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ (ਤਸਵੀਰਾਂ)
Monday, Feb 06, 2023 - 10:04 AM (IST)
ਮੈਲਬੌਰਨ (ਭਾਸ਼ਾ)- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਇੱਕ ਬੋਧੀ ਮੰਦਰ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਬ੍ਰਾਈਟ ਮੂਨ ਬੋਧੀ ਮੰਦਰ 'ਚ ਐਤਵਾਰ ਦੇਰ ਰਾਤ ਲੱਗੀ ਅੱਗ 'ਤੇ ਲਗਭਗ 80 ਫਾਇਰਫਾਈਟਰਾਂ ਨੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਕਾਬੂ ਪਾਇਆ। ਚੰਗੀ ਗੱਲ ਇਹ ਰਹੀ ਕਿ ਕਈ ਕਿਲੋਮੀਟਰ (ਮੀਲ) ਤੱਕ ਦਿਖਾਈ ਦੇਣ ਵਾਲੀ ਅੱਗ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ। ਅਸਿਸਟੈਂਟ ਚੀਫ ਫਾਇਰ ਅਫਸਰ ਪਾਲ ਫੋਸਟਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਦਾ ਵੱਡਾ ਫ਼ੈਸਲਾ, ਸੜਕ ਦੇ ਇੱਕ ਹਿੱਸੇ ਦਾ ਨਾਮ ਰੱਖਿਆ ਜਾਵੇਗਾ 'ਕਾਮਾਗਾਟਾ ਮਾਰੂ ਵੇਅ'
ਫੋਸਟਰ ਨੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸੱਭਿਆਚਾਰਕ ਸੰਵੇਦਨਸ਼ੀਲਤਾ ਨਾਲ ਕੀਤੀ ਗਈ ਸੀ। ਕਿਉਂਕਿ "ਇਹ ਸਿਰਫ਼ ਪੂਜਾ ਦਾ ਸਥਾਨ ਹੀ ਨਹੀਂ ਹੈ, ਇਹ ਸਥਾਨਕ ਬੋਧੀ ਭਾਈਚਾਰੇ ਲਈ ਇਕੱਠੇ ਹੋਣ ਦਾ ਸਥਾਨ ਹੈ ਅਤੇ ਹਰ ਸਮੇਂ ਅਸੀਂ ਉਸ ਭਾਈਚਾਰੇ ਦੇ ਮੈਂਬਰਾਂ ਨਾਲ ਉਹਨਾਂ ਨੂੰ ਸੂਚਿਤ ਕਰਨ ਲਈ ਸੰਪਰਕ ਕਰਦੇ ਸੀ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹਾਂ।ਅੱਗ ਬੁਝਾਉਣ ਦੌਰਾਨ ਕਰੀਬ 30 ਵਸਨੀਕਾਂ ਨੂੰ ਇਲਾਕੇ ਤੋਂ ਬਾਹਰ ਕੱਢਿਆ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।