146 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਲੱਗੀ ਅੱਗ, ਭਰਿਆ ਧੂੰਆਂ, ਮਚੀ ਹਫੜਾ-ਦਫੜੀ (ਵੀਡੀਓ)

Monday, Sep 11, 2023 - 01:27 PM (IST)

146 ਯਾਤਰੀਆਂ ਨੂੰ ਲਿਜਾ ਰਹੇ ਜਹਾਜ਼ ਨੂੰ ਲੱਗੀ ਅੱਗ, ਭਰਿਆ ਧੂੰਆਂ, ਮਚੀ ਹਫੜਾ-ਦਫੜੀ (ਵੀਡੀਓ)

ਬੀਜਿੰਗ— ਚੀਨ ਵਿਚ ਜਹਾਜ਼ ਦੇ ਉਡਾਣ ਭਰਨ ਮਗਰੋਂ ਇਕ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਅਸਲ ਵਿਚ ਜਹਾਜ਼ ਵਿਚ ਸਵਾਰ ਯਾਤਰੀਆਂ ਵਿਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਆਸਮਾਨ ਵਿਚ ਹਵਾਈ ਜਹਾਜ਼ 'ਚ ਅਚਾਨਕ ਅੱਗ ਲੱਗ ਗਈ ਅਤੇ ਪੂਰਾ ਕੈਬਿਨ ਧੂੰਏਂ ਨਾਲ ਭਰ ਗਿਆ। ਚੀਨੀ ਏਅਰਲਾਈਨ 'ਏਅਰ ਚਾਈਨਾ' ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਇਸ ਦੇ ਕੈਬਿਨ ਵਿੱਚ ਭਰੇ ਧੂੰਏਂ ਕਾਰਨ ਉਸ ਦੇ ਨੌਂ ਯਾਤਰੀਆਂ ਦੀ ਸਿਹਤ ਵਿਗੜ ਗਈ। ਅਧਿਕਾਰੀਆਂ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾ ਕੇ ਜਹਾਜ਼ ਨੂੰ ਖਾਲੀ ਕਰਵਾਇਆ।

PunjabKesari

PunjabKesari

ਚਾਂਗੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਫੇਸਬੁੱਕ 'ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਕਿਹਾ ਕਿ ਏਅਰ ਚਾਈਨਾ ਏਅਰਬੱਸ ਏ320 ਜਹਾਜ਼ ਵਿੱਚ ਕੁੱਲ 146 ਯਾਤਰੀ ਅਤੇ ਨੌਂ ਚਾਲਕ ਦਲ ਦੇ ਮੈਂਬਰ ਸਵਾਰ ਸਨ। ਉਨ੍ਹਾਂ ਦੱਸਿਆ ਕਿ ਜਹਾਜ਼ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਤੋਂ ਆ ਰਿਹਾ ਸੀ ਅਤੇ ਇਸ ਨੇ ਐਤਵਾਰ ਸ਼ਾਮ ਕਰੀਬ 4:15 ਵਜੇ ਚਾਂਗੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਮੁਤਾਬਕ ਜਹਾਜ਼ 'ਚ ਸਵਾਰ ਨੌਂ ਯਾਤਰੀਆਂ ਨੂੰ ਕੈਬਿਨ 'ਚ ਧੂੰਆਂ ਭਰਨ ਕਾਰਨ ਸਾਹ ਲੈਣ 'ਚ ਦਿੱਕਤ ਆ ਰਹੀ ਸੀ ਅਤੇ ਬਾਹਰ ਕੱਢਣ ਦੌਰਾਨ ਮਾਮੂਲੀ ਝਰੀਟਾਂ ਆ ਗਈਆਂ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : 9/11 ਹਮਲਿਆਂ 'ਚ ਮਾਰੇ ਗਏ ਦੋ ਲੋਕਾਂ ਦੀ 22 ਸਾਲ ਬਾਅਦ ਹੋਈ ਪਛਾਣ

ਉਨ੍ਹਾਂ ਦੱਸਿਆ ਕਿ ਪਾਇਲਟ ਨੇ ਜਹਾਜ਼ ਦੇ ਕਾਰਗੋ ਹੋਲਡ (ਉਸ ਹਿੱਸੇ ਜਿੱਥੇ ਸਾਮਾਨ ਰੱਖਿਆ ਹੋਇਆ ਹੈ) ਅਤੇ ਟਾਇਲਟ ਵਿੱਚ ਧੂੰਆਂ ਉੱਠਣ ਦੀ ਸੂਚਨਾ ਮਿਲਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਦੀ ਇਜਾਜ਼ਤ ਮੰਗੀ। ਇਕ ਯਾਤਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਧੂੰਏਂ ਕਾਰਨ ਕੈਬਿਨ ਦੀਆਂ ਲਾਈਟਾਂ ਖਰਾਬ ਹੋ ਗਈਆਂ ਅਤੇ ਕੁਝ ਯਾਤਰੀ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਗਏ, ਜਿਸ ਤੋਂ ਬਾਅਦ ਚਾਲਕ ਦਲ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਸਬਰ ਰੱਖਣ ਅਤੇ ਆਪਣੀਆਂ ਸੀਟਾਂ 'ਤੇ ਰਹਿਣ ਦੀ ਅਪੀਲ ਕੀਤੀ। ਚੀਨੀ ਮੀਡੀਆ 'ਚ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ ਜਹਾਜ਼ ਦੀ ਸਿੰਗਾਪੁਰ 'ਚ ਐਮਰਜੈਂਸੀ ਲੈਂਡਿੰਗ ਕਰਨ ਤੋਂ ਬਾਅਦ ਇੰਜਣ 'ਚ ਲੱਗੀ ਅੱਗ ਬੁਝਾਈ ਗਈ। ਏਅਰ ਚਾਈਨਾ ਨੇ ਸੋਮਵਾਰ ਤੜਕੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਹਾਜ਼ ਦੇ ਇੰਜਣ ਵਿਚ ਤਕਨੀਕੀ ਖਰਾਬੀ ਕਾਰਨ ਅੱਗ ਲੱਗ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News