ਕੈਲੀਫੋਰਨੀਆ 'ਚ ਜੰਗਲੀ ਅੱਗ ਹੋਈ ਭਿਆਨਕ, ਸੁਰੱਖਿਅਤ ਥਾਵਾਂ 'ਤੇ ਪਹੁੰਚਾਏ ਗਏ ਸੈਂਕੜੇ ਲੋਕ (ਤਸਵੀਰਾਂ)
Sunday, Jul 18, 2021 - 11:18 AM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆ ਅਤੇ ਨੇਵਾਦਾ ਵਿਚਕਾਰ ਸਥਿਤ ਤਾਹੋ ਝੀਲ ਦੇ ਦੱਖਣ ਵਿਚ ਜੰਗਲ ਵਿਚ ਲੱਗੀ ਭਿਆਨਕ ਅੱਗ ਹੁੰਦੀ ਜਾ ਰਹੀ ਹੈ। ਇਹ ਅੱਗ ਹੁਣ ਹਾਈਵੇਅ ਤੱਕ ਪਹੁੰਚ ਗਈ ਹੈ ਜਿਸ ਕਾਰਨ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਸਿਏਰਾ ਨੇਵਾਦਾ ਤੋਂ ਹੋਣ ਵਾਲੇ ਬਾਈਕ ਰਾਈਡ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਆਗਾਮੀ ਦਿਨਾਂ ਵਿਚ ਅੱਗ ਦੇ ਹੋਰ ਭਿਆਨਕ ਹੋਣ ਦਾ ਖਦਸ਼ਾ ਹੈ।
ਹਮਬੋਲਟ-ਟਾਯਬੇਬ ਨੈਸ਼ਨਲ ਫਾਰੈਸਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਟੈਮਰੇਕ ਜੰਗਲ ਵਿਚ 4 ਜੁਲਾਈ ਨੂੰ ਆਸਮਾਨੀ ਬਿਜਲੀ ਡਿੱਗਣ ਨਾਲ ਅੱਗ ਲੱਗ ਗਈ, ਜਿਸ ਨੇ ਦੇਰ ਰਾਤ ਭਿਆਨਕ ਰੂਪ ਧਾਰ ਲਿਆ ਅਤੇ ਸ਼ਨੀਵਾਰ ਸ਼ਾਮ ਤੱਕ ਇਹ ਕਰੀਬ 32 ਵਰਗ ਮੀਲ (82 ਵਰਗ ਕਿਲੋਮੀਟਰ) ਖੇਤਰ ਵਿਚ ਫੈਲ ਗਈ। ਅੱਗ ਦੇ ਕੈਲੀਫੋਰਨੀਆ ਨੇਵਾਦਾ ਰਾਜ ਦੀ ਸਰਹੱਦ ਦੇ ਕਰੀਬ ਇਕ ਛੋਟੇ ਸ਼ਹਿਰ ਮਾਰਕਲੀਵਿਲੇ ਤੱਕ ਪਹੁੰਚਣ ਦਾ ਖਤਰਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅੱਗ ਨਾਲ ਘੱਟੋ-ਘੱਟ ਤਿੰਨ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਹ ਇਕ ਹਾਈਵੇਅ ਨੂੰ ਪਾਰ ਕਰਦੀ ਹੋਈ ਅਲਪਾਈਨ ਕਾਊਂਟੀ ਹਵਾਈ ਅੱਡੇ ਵੱਲ ਵੱਧ ਰਹੀ ਹੈ।
ਅੱਗ ਕਾਰਨ ਕਈ ਖੇਤਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਗੱਡੀ ਚਲਾਉਣ ਵਾਲਿਆਂ ਨੂੰ ਖੇਤਰ ਤੋਂ ਹਟਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਮੌਸਮ ਵਿਗਿਆਨੀਆਂ ਨੇ ਕੈਲੀਫੋਰਨੀਆ ਅਤੇ ਦੱਖਣੀ ਓਰੇਗਨ ਵਿਚ ਘੱਟੋ-ਘੱਟ ਸੋਮਵਾਰ ਤੱਕ ਅੱਗ ਦੇ ਗੰਭੀਰ ਖਤਰੇ ਦਾ ਅਨੁਮਾਨ ਜਤਾਇਆ ਹੈ। ਅੱਗ ਦਾ ਦਾਇਰਾ ਹੁਣ ਕਰੀਬ 1,137 ਵਰਗ ਕਿਲੋਮੀਟਰ ਦੇ ਖੇਤਰ ਤੱਕ ਵੱਧ ਗਿਆ ਹੈ ਜੋ ਨਿਊਯਾਰਕ ਸਿਟੀ ਦੇ ਖੇਤਰਵਲ ਤੋਂ ਕਰੀਬ 100 ਵਰਗ ਮੀਲ ਵੱਧ ਹੈ। ਦੱਖਣੀ ਓਰੇਗਨ ਵਿਚ ਫਾਇਰਫਾਈਟਰਾਂ ਨੂੰ ਖਤਰਨਾਕ ਅਤੇ ਬਹੁਤ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਹੁਣ 'ਕਮਾਂਡੋ' ਬੀਬੀਆਂ ਤਾਲਿਬਾਨ ਨੂੰ ਦੇਣਗੀਆਂ ਕਰਾਰਾ ਜਵਾਬ
ਬੂਟਲੇਗ ਵਿਚ ਲੱਗੀ ਅੱਗ ਵਿਚ ਘੱਟੋ-ਘੱਟ 67 ਅਤੇ 117 ਹੋਰ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ। ਅੱਗ ਕਾਰਨ 2000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਕਰੀਬ 5000 ਘਰਾਂ 'ਤੇ ਖਤਰਾ ਮੰਡਰਾ ਰਿਹਾ ਹੈ, ਜਿਸ ਵਿਚ ਕੈਲੀਫੋਰਨੀਆ ਦੀ ਸਰੱਹਦਾਂ ਦੇ ਉੱਤਰ ਵਿਚ ਇਕ ਪੇਂਡੂ ਇਲਾਕੇ ਦੇ ਘਰ ਅਤੇ ਛੋਟੇ ਢਾਂਚੇ ਸ਼ਾਮਲ ਹਨ। ਰਾਸ਼ਟਰੀ ਮੌਸਮ ਸੇਵਾ ਨੇ ਐਤਵਾਰ ਨੂੰ ਕੈਲੀਫੋਰਨੀਆ ਤੱਟ ਤੋਂ ਉੱਤਰੀ ਮੋਟਾਨਾ ਤੱਕ ਗਰਜ ਨਾਲ ਮੀਂਹ ਦੀ ਸੰਭਾਵਨਾ ਜਤਾਈ ਹੈ ਜਿਸ ਵਿਚ ਆਕਾਸ਼ੀ ਬਿਜਲੀ ਡਿੱਗਣ ਨਾਲ ਅੱਗ ਦੇ ਹੋਰ ਭੜਕਣ ਦਾ ਅਨੁਮਾਨ ਹੈ। ਓਰੇਗਨ ਦੀ ਗਵਰਨਰ ਕੇਟ ਬ੍ਰਾਉਨ ਨੇ ਅੱਗ 'ਤੇ ਕਾਬੂ ਪਾਉਣ ਵਿਚ ਮਦਦ ਲਈ ਹੋਰ ਫਾਇਰਫਾਈਟਰਾਂ ਅਤੇ ਸਰੋਤ ਜੁਟਾਉਣ ਲਈ ਐਮਰਜੈਂਸੀ ਐਕਟ ਲਾਗੂ ਕੀਤਾ ਹੈ।
ਨੋਟ- ਜੰਗਲੀ ਅੱਗ ਨਾਲ ਨਜਿੱਠਣ ਲਈ ਸਰਕਾਰ ਨੂੰ ਕਦਮ ਚੁੱਕਣ ਸੰਬੰਧੀ ਦਿਓ ਰਾਏ।