ਬੰਗਲਾਦੇਸ਼ ਤੋਂ ਆਈ ਮੰਦਭਾਗੀ ਖ਼ਬਰ : 7 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, 44 ਲੋਕਾਂ ਦੀ ਦਰਦਨਾਕ ਮੌਤ

Friday, Mar 01, 2024 - 04:06 AM (IST)

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਵੀਰਵਾਰ ਰਾਤ ਨੂੰ ਇਕ ਸੱਤ ਮੰਜ਼ਿਲਾ ਇਮਾਰਤ 'ਚ ਅੱਗ ਲੱਗਣ ਕਾਰਨ ਘੱਟੋ-ਘੱਟ 44 ਲੋਕਾਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਬੰਗਲਾਦੇਸ਼ ਦੇ ਸਿਹਤ ਮੰਤਰੀ ਡਾਕਟਰ ਸਾਮੰਤ ਲਾਲ ਸੇਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅੱਗ ਲੱਗਣ ਦੀ ਘਟਨਾ ਢਾਕਾ ਦੇ ਬੇਲੀ ਰੋਡ ਇਲਾਕੇ 'ਚ 'ਗ੍ਰੀਨ ਕੋਜ਼ੀ ਕਾਟੇਜ' ਇਮਾਰਤ 'ਚ ਵਾਪਰੀ।

PunjabKesari

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਬਾਰੇ ਨਹੀਂ ਆਇਆ ਕੋਈ ਫ਼ੈਸਲਾ, ਕੀ ਹੋਰ ਟਲੇਗਾ 'ਦਿੱਲੀ ਕੂਚ' ?

ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਸਥਿਤ ਪ੍ਰਸਿੱਧ ਰੈਸਟੋਰੈਂਟ 'ਕੱਚੀ ਭਾਈ' 'ਚ ਵੀਰਵਾਰ ਰਾਤ ਕਰੀਬ 9.50 ਵਜੇ ਅੱਗ ਲੱਗੀ, ਜੋ ਤੇਜ਼ੀ ਨਾਲ ਉੱਪਰਲੀਆਂ ਮੰਜ਼ਿਲਾਂ ਤੱਕ ਵੀ ਫੈਲ ਗਈ। ਇਨ੍ਹਾਂ ਮੰਜ਼ਿਲਾਂ 'ਤੇ ਰੈਸਟੋਰੈਂਟ ਅਤੇ ਕੱਪੜਿਆਂ ਦੀਆਂ ਦੁਕਾਨਾਂ ਸਨ। ਸੇਨ ਨੇ ਕਿਹਾ ਕਿ ਢਾਕਾ ਮੈਡੀਕਲ ਕਾਲਜ ਹਸਪਤਾਲ (ਡੀਐਮਸੀਐਚ)33 ਲਾਸ਼ਾਂ ਅਤੇ ਸ਼ੇਖ ਹਸੀਨਾ ਨੈਸ਼ਨਲ ਇੰਸਟੀਚਿਊਟ ਆਫ਼ ਬਰਨ ਐਂਡ ਪਲਾਸਟਿਕ ਸਰਜਰੀ ਵਿੱਚ 10 ਲਾਸ਼ਾਂ ਨੂੰ ਲਿਆਂਦਾ ਗਿਆ ਅਤੇ ਇੱਕ ਹੋਰ ਵਿਅਕਤੀ ਦੀ ਪੁਲਸ ਹਸਪਤਾਲ ਵਿੱਚ ਮੌਤ ਹੋ ਗਈ।

PunjabKesari
ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ 'ਚੋਂ 75 ਲੋਕਾਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ 'ਚੋਂ 42 ਬੇਹੋਸ਼ ਹਨ। ਇਸ ਭਿਆਨਕ ਹਾਦਸੇ ਦੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਲੋਕਾਂ ਨੂੰ ਬਾਹਰ ਕੱਢਦੇ ਹੋਏ ਅਤੇ ਅੱਗ ਬੁਝਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਡਾਕਟਰਾਂ ਨੇ ਦੱਸਿਆ ਕਿ ਕੁਝ ਲੋਕਾਂ ਦੀਆਂ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਉਨ੍ਹਾਂ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਪ੍ਰਗਟਾਇਆ ਹੈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਰਾਤ 12.30 ਵਜੇ ਅੱਗ 'ਤੇ ਕਾਬੂ ਪਾਇਆ।

PunjabKesari

Bangladesh: Massive fire kills 44 people at Bailey Road building in Dhaka

Read @ANI Story | https://t.co/ykjeSlkJuU#Bangladesh #Fire #Dhaka pic.twitter.com/IRQ4M2AeUQ

— ANI Digital (@ani_digital) February 29, 2024

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


Harpreet SIngh

Content Editor

Related News