ਮੈਨਚੈਸਟਰ ''ਚ ਲੱਗੀ ਭਿਆਨਕ ਅੱਗ, ਅਸਮਾਨ ''ਚ ਫੈਲਿਆ ਕਾਲਾ ਧੂੰਆਂ...ਧਮਾਕਿਆਂ ਦੀ ਆਵਾਜ਼ ਨਾਲ ਡਰੇ ਲੋਕ
Sunday, Feb 23, 2025 - 06:13 PM (IST)

ਇੰਟਰਨੈਸ਼ਨਲ ਡੈਸਕ: ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਦੇ ਵਾਈਥਨਸ਼ਾਵੇ ਖੇਤਰ ਵਿੱਚ ਐਨਿਸ ਕਲੋਜ਼ ਇੰਡਸਟਰੀਅਲ ਅਸਟੇਟ ਵਿੱਚ ਐਤਵਾਰ ਸਵੇਰੇ ਭਾਰੀ ਕਾਰਗੋ ਵਾਹਨਾਂ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਸਥਾਨਕ ਨਿਵਾਸੀਆਂ ਦੇ ਅਨੁਸਾਰ, ਉਨ੍ਹਾਂ ਨੇ "ਧਮਾਕਿਆਂ" ਦੀਆਂ ਆਵਾਜ਼ਾਂ ਸੁਣੀਆਂ ਅਤੇ ਉਸ ਤੋਂ ਬਾਅਦ ਕਾਲਾ ਧੂੰਆਂ ਅਸਮਾਨ ਵਿੱਚ ਫੈਲ ਗਿਆ।
ਘਟਨਾ ਤੋਂ ਬਾਅਦ ਪੁਲਸ ਅਤੇ ਐਂਬੂਲੈਂਸ ਸੇਵਾਵਾਂ ਦੇ ਨਾਲ 10 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ। ਉਥੇ ਹੀ ਘਟਨਾ ਵਾਲੀ ਥਾਂ 'ਤੇ ਗੁਆਂਢੀ ਜਾਇਦਾਦਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਵਸਨੀਕਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਆਤਿਸ਼ਬਾਜ਼ੀ ਵਰਗੀ ਸੀ। ਨੇੜੇ ਰਹਿਣ ਵਾਲੇ ਬੇਨ ਮੇਘਨ-ਕੈਰੀ ਨੇ ਬੀਬੀਸੀ ਨੂੰ ਦੱਸਿਆ: "ਪਹਿਲਾਂ ਤਾਂ ਇਹ ਆਤਿਸ਼ਬਾਜ਼ੀ ਵਾਂਗ ਮਹਿਸੂਸ ਹੋਇਆ ਪਰ ਫਿਰ ਇਕ ਹੋਰ ਉੱਚੀ ਆਵਾਜ਼ ਆਈ। ਲਗਾਤਾਰ ਧਮਾਕੇ ਹੋ ਰਹੇ ਸਨ। ਮੈਂ ਬਾਹਰ ਦੇਖਿਆ ਤਾਂ ਬਹੁਤ ਸਾਰਾ ਧੂੰਆਂ ਸੀ।"
ਇਹ ਵੀ ਪੜ੍ਹੋ: 'ਜਦੋਂ PM ਮੋਦੀ, ਮੇਲੋਨੀ ਤੇ ਟਰੰਪ ਇਕੱਠੇ ਬੋਲਦੇ ਹਨ ਤਾਂ...': ਖੱਬੇ-ਪੱਖੀਆਂ 'ਤੇ ਭੜਕੀ ਇਟਲੀ ਦੀ PM
ਗ੍ਰੇਟਰ ਮੈਨਚੈਸਟਰ ਫਾਇਰ ਐਂਡ ਰੈਸਕਿਊ ਸਰਵਿਸ (GMFRS) ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਸਵੇਰੇ ਲਗਭਗ 8:15 ਵਜੇ ਵਾਪਰੀ। 10 ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ ਅਤੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਉਣ ਲਈ ਤੇਜ਼ੀ ਨਾਲ ਕੰਮ ਕੀਤਾ। ਗ੍ਰੇਟਰ ਮੈਨਚੈਸਟਰ ਪੁਲਸ ਅਤੇ ਨੌਰਥ ਵੈਸਟ ਐਂਬੂਲੈਂਸ ਸੇਵਾ ਵੀ ਘਟਨਾ ਸਥਾਨ 'ਤੇ ਮੌਜੂਦ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: 19 ਸਾਲ ਛੋਟੀ ਸਿੰਗਰ ਨੂੰ ਡੇਟ ਕਰ ਰਹੇ ਹਨ ਕਾਸ਼ ਪਟੇਲ, ਜਾਣੋ ਕੌਣ ਹੈ FBI ਡਾਇਰੈਕਟਰ ਦੀ GF?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8