ਜਰਮਨੀ ਦੇ ਚਿਡ਼ੀਆਘਰ ਵਿਚ ਅੱਗ ਲਗਾਉਣ ਨਾਲ ਕਈ ਬੰਦਰਾਂ ਦੀ ਮੌਤ

Wednesday, Jan 01, 2020 - 07:43 PM (IST)

ਜਰਮਨੀ ਦੇ ਚਿਡ਼ੀਆਘਰ ਵਿਚ ਅੱਗ ਲਗਾਉਣ ਨਾਲ ਕਈ ਬੰਦਰਾਂ ਦੀ ਮੌਤ

ਬਰਲਿਨ (ਏ.ਐਫ.ਪੀ.)- ਨਵੇਂ ਸਾਲ ਦੀ ਪਹਿਲੀ ਸ਼ਾਮ 'ਤੇ ਉੱਤਰੀ ਪੱਛਮੀ ਜਰਮਨੀ ਦੇ ਕ੍ਰੇਫੇਲਡ ਚਿਡ਼ੀਆਘਰ ਵਿਚ ਭਿਆਨਕ ਅੱਗ ਲੱਗਣ ਨਾਲ ਓਰੈਂਗੋਟੈਨ, ਚਿੰਪਾਂਜ਼ੀ ਅਤੇ ਅਫਰੀਕੀ ਬੰਦਰ ਸਣੇ ਕਈ ਪਸ਼ੂ ਮਾਰੇ ਗਏ। ਚਿਡ਼ੀਆਘਰ ਮੈਨੇਜਮੈਂਟ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਦਰਾਂ ਦੀਆਂ ਜਾਤੀਆਂ ਲਈ ਮਸ਼ਹੂਰ ਇਸ ਚਿਡ਼ੀਆਘਰ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਦੱਸਿਆ, ਸਾਡਾ ਸਭ ਤੋਂ ਬੁਰਾ ਡਰ ਹਕੀਕਤ ਬਣ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਿਚ ਘੱਟੋ-ਘੱਟ 30 ਪਸ਼ੂ ਮਾਰੇ ਗਏ ਹਨ। ਅੱਗ ਅੱਧੀ ਰਾਤ ਤੋਂ ਪਹਿਲਾਂ ਲੱਗੀ ਸੀ ਜਿਸ ਵਿਚ ਬੰਦਰਾਂ ਦੇ ਵਾਡ਼ੇ ਸਡ਼ ਕੇ ਸਵਾਹ ਹੋ ਗਏ। ਇਹ ਚਿਡ਼ੀਆਘਰ 1975 ਵਿਚ ਖੁੱਲਿਆ ਸੀ। ਹਾਲਾਂਕਿ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਨਾਰਥ ਰਾਈਨੇ-ਵੇਸਟਫਾਲੀਆ ਵਿਚ ਸਥਿਤ ਚਿਡ਼ੀਆਘਰ ਦੀਆਂ ਹੋਰ ਇਮਾਰਤਾਂ ਤੱਕ ਅੱਗ ਨੂੰ ਫੈਲਣ ਤੋਂ ਰੋਕ ਦਿੱਤਾ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੈਨੇਜਮੈਂਟ ਨੇ ਦੱਸਿਆ ਕਿ ਇਸ ਭਿਆਨਕ ਤ੍ਰਾਸਦੀ ਕਾਰਨ ਚਿਡ਼ੀਆਘਰ ਦੇ ਕਰਮੀ ਸਦਮੇ ਵਿਚ ਹਨ ਅਤੇ ਇਸ ਦੇ ਕਾਰਨ ਇਹ ਬੁੱਧਵਾਰ ਨੂੰ ਬੰਦ ਰਹੇਗਾ।


author

Sunny Mehra

Content Editor

Related News