ਪਾਕਿਸਤਾਨ : ਇਮਰਾਨ ਖ਼ਾਨ ਦੀਆਂ ਵਧੀਆਂ ਮੁਸ਼ਕਿਲਾਂ, ਲਾਹੌਰ ''ਚ ਹੱਤਿਆ ਤੇ ਅੱਤਵਾਦ ਦੇ ਦੋਸ਼ ''ਚ FIR

03/09/2023 10:48:08 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਲਾਹੌਰ ਪੁਲਸ ਨੇ ਵੀਰਵਾਰ ਨੂੰ ਪਾਰਟੀ ਦੀ ਰੈਲੀ ਦੌਰਾਨ ਪੁਲਸ ਕਰਮਚਾਰੀਆਂ ਨਾਲ ਝੜਪ ਦੌਰਾਨ ਇਮਰਾਨ ਅਤੇ 400 ਹੋਰਾਂ ਖ਼ਿਲਾਫ਼ ਹੱਤਿਆ ਅਤੇ ਅੱਤਵਾਦ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅਫਗਾਨਿਸਤਾਨ 'ਚ ਹੋਵੇਗਾ ਤਾਲਿਬਾਨ ਦਾ ਤਖ਼ਤਾ ਪਲਟ, ਅਮਰੀਕਾ ਨੇ ਗੁਪਤ ਮੀਟਿੰਗ 'ਚ ਬਣਾਇਆ ਐਕਸ਼ਨ ਪਲਾਨ!

ਦੱਸ ਦੇਈਏ ਕਿ ਬੁੱਧਵਾਰ ਨੂੰ ਇਮਰਾਨ ਦੀ ਰਿਹਾਇਸ਼ ਦੇ ਬਾਹਰ ਹੋਈ ਰੈਲੀ 'ਚ ਹੰਗਾਮਾ ਹੋਣ ਕਾਰਨ ਪੀਟੀਆਈ ਵਰਕਰ ਅਲੀ ਬਿਲਾਲ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਸਨ। ਇਹ ਲੋਕ ਅਦਾਲਤ ਪੱਖੀ ਰੈਲੀ ਕੱਢਣ ਵਾਲੇ ਸਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੇ 11 ਮਹੀਨਿਆਂ ਦੇ ਸ਼ਾਸਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਖਾਨ ਖ਼ਿਲਾਫ਼ ਦਰਜ ਕੀਤਾ ਗਿਆ ਇਹ 80ਵਾਂ ਮਾਮਲਾ ਹੈ। ਪੁਲਸ ਨੇ ਇਸ ਮਾਮਲੇ 'ਚ 100 ਤੋਂ ਵੱਧ ਪੀਟੀਆਈ ਵਰਕਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਪਥਰਾਅ ਕਰ ਰਹੇ ਪੀਟੀਆਈ ਵਰਕਰਾਂ ਨਾਲ ਝੜਪ ਵਿੱਚ 11 ਪੁਲਸ ਅਧਿਕਾਰੀ ਜ਼ਖ਼ਮੀ ਹੋ ਗਏ ਹਨ। ਪੀਟੀਆਈ ਦੇ 6 ਵਰਕਰਾਂ ਨੂੰ ਵੀ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : CBI ਤੋਂ ਬਾਅਦ ਹੁਣ ED ਦੀ ਹਿਰਾਸਤ 'ਚ ਮਨੀਸ਼ ਸਿਸੋਦੀਆ, 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤਾ ਗ੍ਰਿਫ਼ਤਾਰ

ਪੀਟੀਆਈ ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਵੀਰਵਾਰ ਨੂੰ ਕਿਹਾ ਕਿ ਪੀਟੀਆਈ ਵਰਕਰ ਦੀ ਹੱਤਿਆ ਲਈ ਪੁਲਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਕਾਵਾਂ ਖ਼ਿਲਾਫ਼ ਸ਼ਿਕਾਇਤ 'ਤੇ ਐੱਫਆਈਆਰ ਦਰਜ ਕਰਨ ਦੀ ਬਜਾਏ ਪੁਲਸ ਨੇ 70 ਸਾਲਾ ਇਮਰਾਨ ਖਾਨ ਤੇ 400 ਹੋਰਾਂ 'ਤੇ ਵਰਕਰ ਦੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਫਵਾਦ ਚੌਧਰੀ, ਫਾਰੂਕ ਹਬੀਬ, ਹਮਦ ਅਜ਼ਹਰ ਅਤੇ ਮਹਿਮੂਦੁਰ ਰਸ਼ੀਦ ਐੱਫਆਈਆਰ ਵਿੱਚ ਨਾਮਜ਼ਦ ਹੋਰ ਪੀਟੀਆਈ ਆਗੂ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News