ਫਿਨਲੈਂਡ ''ਚ ਲੋਕਾਂ ਦੀ ਲੱਗੇਗੀ ਮੌਜ, ਹਫਤੇ ''ਚ 3 ਦਿਨ ਹੋ ਸਕਦੀ ਹੈ ਛੁੱਟੀ

01/07/2020 3:42:56 PM

ਹੇਲੰਸਕੀ— ਫਿਨਲੈਂਡ 'ਚ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਧਾਨ ਮੰਤਰੀ ਬਣੀ ਸਨਾ ਮਾਰੀਨ ਨੇ ਹਫਤੇ 'ਚ ਚਾਰ ਦਿਨ ਅਤੇ ਹਰ ਰੋਜ਼ ਸਿਰਫ 6 ਘੰਟੇ ਹੀ ਕੰਮ ਕਰਨ ਦਾ ਮਤਾ ਪੇਸ਼ ਕੀਤਾ ਹੈ। ਸੋਮਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ 'ਚ ਲਚੀਲੇ ਕੰਮਕਾਜੀ ਮਤੇ ਨੂੰ ਪੇਸ਼ ਕਰਦੇ ਹੋਏ ਸਨਾ ਨੇ ਕਿਹਾ ਕਿ ਇਸ ਤਰ੍ਹਾਂ ਦੇਸ਼ ਨੂੰ ਰੋਜ਼ਾਨਾ 8 ਘੰਟੇ ਅਤੇ ਹਫਤੇ 5 ਦਿਨ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਕਾਰਨ ਬਚਣ ਵਾਲੇ ਸਮੇਂ ਨੂੰ ਲੋਕ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਵਿਚਕਾਰ ਬਤੀਤ ਕਰ ਸਕਣਗੇ।

ਇਸ ਨਾਲ ਪਰਿਵਾਰ ਮਜ਼ਬੂਤ ਹੋਵੇਗਾ ਅਤੇ ਦੇਸ਼ ਦੀ ਪੈਦਾਵਾਰ ਦੀ ਸਮਰੱਥਾ ਵੀ ਵਧੇਗੀ।' ਸਨਾ ਨੇ ਗੁਆਂਢੀ ਦੇਸ਼ ਸਵੀਡਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉੱਥੇ 2015 'ਚ ਹਫਤੇ 'ਚ 6 ਘੰਟੇ ਰੋਜ਼ਾਨਾ ਕੰਮ ਕਰਨ ਦੇ ਫੈਸਲੇ ਨਾਲ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਉੱਥੇ ਨਾ ਸਿਰਫ ਪੈਦਾਵਾਰ ਵਧੀ ਬਲਕਿ ਅਮੀਰੀ ਤੇ ਖੁਸ਼ਹਾਲੀ ਦੇ ਪੈਮਾਨੇ 'ਚ ਵੀ ਵੱਡੀ ਛਲਾਂਗ ਵੱਜੀ ਹੈ। ਫਿਨਲੈਂਡ ਦੇ ਲੋਕਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ। ਫਿਨਲੈਂਡ ਦੀ ਪ੍ਰਧਾਨ ਮੰਤਰੀ ਸਨਾ ਸਮਾਨਤਾ 'ਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਇਨਸਾਨ ਨੂੰ ਇਕ ਹਫਤੇ 'ਚ ਸਿਰਫ 24 ਘੰਟੇ ਕੰੰਮ ਕਰਨਾ ਚਾਹੀਦਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਪਰਿਵਾਰ ਨੂੰ ਦੇਣਾ ਚਾਹੀਦਾ।

ਅਗਸਤ 2019 'ਚ ਵੀ ਉਨ੍ਹਾਂ ਨੇ ਸਰਕਾਰ ਦੇ ਸਾਹਮਣੇ ਹਫਤੇ 'ਚ 4 ਦਿਨ ਅਤੇ 6 ਘੰਟੇ ਕੰਮ ਦਾ ਮਤਾ ਰੱਖਿਆ ਸੀ ਪਰ ਤਦ ਇਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਦੇ ਬਾਅਦ ਜਦ ਉੱਥੇ ਡਾਕ ਕਰਮਚਾਰੀਆਂ ਨੇ ਲੰਬੀ ਹੜਤਾਲ ਕੀਤੀ ਤਾਂ ਪ੍ਰਧਾਨ ਮੰਤਰੀ ਐਂਟੀ ਰਿਨੇ ਨੂੰ ਅਸਤੀਫਾ ਦੇਣਾ ਪਿਆ ਸੀ। ਡਾਕ ਕਰਮਚਾਰੀਆਂ ਦੀਆਂ ਮੰਗਾਂ 'ਚ ਕੰਮ ਦੇ ਸਮੇਂ 'ਚ ਕਟੌਤੀ ਵੀ ਸ਼ਾਮਲ ਸੀ।  ਵਿਰੋਧੀ ਨੇਤਾਵਾਂ ਨੇ ਕਿਹਾ ਕਿ ਫਿਨਲੈਂਡ 'ਚ ਔਰਤਾਂ ਦਾ ਸ਼ਾਸਨ ਹੈ। ਇਸ ਲਈ ਲੋਕਾਂ ਨੂੰ ਘੱਟ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਅਜਿਹਾ ਨਹੀਂ ਹੈ। ਉਨ੍ਹਾਂ ਨੇ ਮਾਈਕ੍ਰੋਸੋਫਟ ਜਾਪਾਨ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਉੱਥੇ ਨਵੰਬਰ ਮਹੀਨੇ ਹੀ ਚਾਰ ਦਿਨ ਕੰਮ ਨੂੰ ਮਨਜ਼ੂਰੀ ਦਿੱਤੀ ਗਈ ਸੀ। ਨਤੀਜਾ ਇਹ ਰਿਹਾ ਹੈ ਕਿ ਪੈਦਾਵਰ 'ਚ 39.9 ਫੀਸਦੀ ਦਾ ਵਾਧਾ ਦਰਜ ਕੀਤੀ ਗਈ।


Related News